Tag Archive "talk-show"

ਚਾਰ ਸਾਹਿਬਜ਼ਾਦੇ (ਕਾਰਟੂਨ/ ਕੈਨੀਮੇਸ਼ਨ) ਫਿਲਮ ਸਬੰਧੀ ਸਿੱਖ ਵਿਦਾਵਨ ਸ. ਅਜਮੇਰ ਸਿੰਘ ਨਾਲ ਕੀਤੀ ਗੱਲਬਾਤ (ਵੀਡੀਓੁ)

* ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਫਿਲਮਾਂਕਣ ਕਰਦੀ ਇਸ ਫਿਲਮ ਰਹੇ ਹੁੰਗਾਰੇ ਤੋਂ ਕੀ ਸੰਕੇਤ ਮਿਲ ਰਹੇ ਹਨ?

ਅਜੋਕੀ ਸਿੱਖ ਰਾਜਨੀਤੀ ਵਿਚ ਆਈ ਖੜੋਤ ਬਾਰੇ ਕਰਵਾਈ ਵਿਚਾਰ-ਚਰਚਾ ਦੀ ਦੂਜੀ ਕੜੀ ਬਾਰੇ ਵਿਸ਼ੇਸ਼ ਰਿਪੋਰਟ

ਬੀਤੀ ਕੜੀ ਦੀ ਗੱਲਬਾਤ ਬਾਰੇ ਪਾਠਕਾਂ ਵਲੋਂ ਇਕ ਇਹ ਪ੍ਰਭਾਵ ਬਣਿਆ ਸੀ ਕਿ ਸ੍ਰ. ਅਜਮੇਰ ਸਿੰਘ ਵਲੋਂ ਉਠਾਏ ਨੁਕਤੇ ਤਾਂ ਸਹੀ ਹਨ ਪਰ ਸ਼ਾਇਦ ਇਹ ਗੱਲ ਇੰਨੀ ਜ਼ਿਆਦਾ ਸਿਧਾਂਤਕ ਤੇ ਆਦਰਸ਼ਕ ਹੈ ਕਿ ਇਸ ਨੂੰ ਅਮਲ ਵਿਚ ਨਹੀਂ ਢਾਲਿਆ ਜਾ ਸਕਦਾ। ਗੱਲ ਬਾਤ ਦੀ ਦੂਜੀ ਕੜੀ ਦੀ ਸ਼ੁਰੂਆਤ ਕਰਦਿਆਂ ਸਿੱਖ ਸਿਆਸਤ ਨਿਊਜ਼ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਸ੍ਰ. ਅਜਮੇਰ ਸਿੰਘ ਨੂੰ ਜਦੋਂ ਇਸ ਬਾਰੇ ਪੁੱਛਿਆ ਕਿ ਕਿਸੇ ਵੀ ਸਿਧਾਂਤ ਨੂੰ ਇੰਨ-ਬਿੰਨ ਤਾਂ ਵਿਹਾਰ ਵਿਚ ਨਹੀਂ ਲਿਆਂਦਾ ਜਾ ਸਕਦਾ ਤਾਂ ਉਨ੍ਹਾਂ ਕਿਹਾ ਕਿ ਇੰਨ ਬਿੰਨ ਨਾ ਸਹੀਂ ਪਰ ਬਹੁਤ ਕੁਝ ਅਮਲ ਵਿਚ ਲਿਆਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਹੀ ਇਹ ਗੱਲਾਂ ਵਾਪਰੀਆਂ ਹਨ। ਉਨਹਾਂ ਕਿਹਾ ਕਿ ਜੋ ਗੱਲਾਂ ਅੱਜ ਸਾਨੂੰ ਅਣਹੋਣੀਆਂ ਲੱਗਦੀਆਂ ਹਨ, ਕੋਈ ਮੌਕਾ ਅਜਿਹਾ ਵੀ ਸੀ ਕਿ ਜਦੋਂ ਇਸਦੇ ਉਲਟ ਇਹ ਗੱਲ ਅਣਹੋਣੀ ਲੱਗਦੀ ਹੁੰਦੀ ਸੀ ਕਿ ਕੋਈ ਵਿਅਕਤੀ (ਸਿੱਖ ਆਗੂ) ਲਾਲਚ ਗ੍ਰਸਤ ਹੋ ਜਾਵੇ ਜਾਂ ਨਿੱਜੀ ਸਵਾਰਥ ਜਾਂ ਸ਼ੌਹਰਤ ਪਿੱਛੇ ਪੈ ਜਾਵੇ।

ਸਿੱਖ ਰਾਜਨੀਤੀ ਦੀ ਅਜੋਕੀ ਦਸ਼ਾ ਬਾਰੇ ਖਾਸ ਵਿਚਾਰ-ਚਰਚਾ ਦੀ ਦੂਜੀ ਕੜੀ (ਜਰੂਰ ਵੇਖੋ):

ਅਜੋਕੇ ਸਮੇਂ ਵਿਚ ਸਿੱਖ ਰਾਜਨੀਤੀ ਦੇ ਖੇਤਰ ਵਿਚ ਇਕ ਬਹੁਤ ਚੁਬਵੀਂ ਖੜੋਤ ਮਹਿਸੂਸ ਕੀਤੀ ਜਾ ਰਹੀ ਹੈ। ਭਾਵੇਂ ਕਿ ਸਿਆਸੀ ਖੇਤਰ ਵਿਚ ਬਹੁਤ ਸਾਰੀਆਂ ਸਿੱਖ ਧਿਰਾਂ ਸਰਗਰਮ ਹਨ ਪਰ ਅਮਲੀ ਰੂਪ ਵਿਚ ਅੱਜ ਦੀ ਰਾਜਨੀਤੀ ਉੱਤੇ ਸਿੱਖ ਆਦਰਸ਼ਾਂ ਦੀ ਛਾਪ ਕਿਧਰੇ ਬਹੁਤੀ ਨਜ਼ਰ ਨਹੀਂ ਆ ਰਹੀ। ਸਿਆਸੀ ਸਿੱਖ ਲਹਿਰ ਨਿਵਾਣ ਵੱਲ ਜਾ ਰਹੀ ਹੈ ਅਤੇ ਜੋ ਧਿਰ ਭਾਰੂ ਰੂਪ ਵਿਚ ਉੱਭਰੀ ਹੈ ਉਸ ਦਾ ਅਮਲ ਨਾ ਸਿਰਫ ਸਿੱਖ ਆਦਰਸ਼ਾਂ ਤੋਂ ਕੋਹਾਂ ਦੂਰ ਹੈ ਬਲਕਿ ਇਹ ਇਕ ਭ੍ਰਿਸ਼ਟ ਰਾਜਨੀਤੀ ਦੀ ਵੱਡੀ ਮਿਸਾਲ ਬਣ ਚੁੱਕੀ ਹੈ।ਪੰਥਕ ਰਾਜਨੀਤੀ ਦੀ ਗੱਲ ਕਰੀਏ ਤਾਂ ਪਿੜ ਵਿਚ ਵਿਚਰ ਰਹੀਆਂ ਬਹੁਤ ਸਾਰੀਆਂ ਸੰਘਰਸ਼ਸ਼ੀਲ ਧਿਰਾਂ ਸਾਨੂੰ ਨਜ਼ਰ ਆਉਂਦੀਆਂ ਹਨ ਪਰ ਉਨ੍ਹਾਂ ਦਾ ਅਮਲੀ ਪ੍ਰਭਾਵ ਬਹੁਤ ਹੀ ਸੀਮਤ ਹੈ।

« Previous Page