ਇਹ ਵੀ ਸੰਭਵ ਹੈ ਕਿ ਕੁਝ ਕੁੜੀਆਂ ਇਹ ਗੀਤ ਜਾਂ ਇਸ ਤਰ੍ਹਾਂ ਦੇ ਹੋਰ ਗੀਤਾਂ ਉੱਪਰ ਨੱਚ ਲੈਣ, ਪਰ ਉਹਨਾਂ ਦੇ ਨੱਚਣ ਨਾਲ ਲਿਖਣ ਗਾਉਣ ਅਤੇ ਵੇਚਣ ਵਾਲਿਆਂ ਨੂੰ ਔਰਤ ਦੇ ਅਪਮਾਨ ਕਰਨ ਦਾ ਕੋਈ ਪਰਵਾਨਾ ਨਹੀਂ ਮਿਲ ਜਾਂਦਾ ਕਿ ਜਿਸ ਦੇ ਜੀਅ ਵਿਚ ਜੋ ਆਵੇ ਉਹ ਲਿਖੇ ਤੇ ਗਾ ਦੇਵੇ। ਕਿਸੇ ਵੀ ਜਮਾਨੇ ਵਿਚ ਮਨੁੱਖਤਾ ਦਾ ਸਤਿਕਾਰ ਦਾਅ ‘ਤੇ ਨਹੀਂ ਲੱਗ ਸਕਦਾ।
12 ਅਕਤੂਬਰ, 2017 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਲਾ ਭਵਨ 'ਚ ਵਿਦਿਆਰਥੀਆਂ ਵਲੋਂ ਕਰਵਾਏ ਗਏ ਦਸਤਾਵੇਜ਼ੀ ਫਿਲਮ ਫੈਸਟੀਵਲ ਦੇ ਦੂਜੇ ਦਿਨ ਛੋਟੀ ਫਿਲਮ ਭਗਤ ਸਿੰਘ ਦਿਖਾਈ ਗਈ ਸੀ।
ਨਵੀਂ ਪੰਜਾਬੀ ਫਿਲਮ ਤੂਫਾਨ ਸਿੰਘ ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਵੀਰਵਾਰ (13 ਜੁਲਾਈ) ਨੂੰ ਪ੍ਰੈਸ ਬਿਆਨ ਜਾਰੀ ਕਰਕੇ ਫਿਲਮ 'ਚ ਤੂਫਾਨ ਸਿੰਘ ਦੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਫਿਲਮਾਂ ਦੇ ਕਲਾਕਾਰ ਰਣਜੀਤ ਬਾਵਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ।
ਦਿਲਜੀਤ ਦੁਸਾਂਝ ਦੀ ਨਵੀਂ ਆਈ ਪੰਜਾਬੀ ਫਿਲਮ ‘ਸੁਪਰ ਸਿੰਘ’ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਫਿਲਮਾਏ ਕੁਝ ਦ੍ਰਿਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਦਰਬਾਰ ਸਾਹਿਬ ਵੱਲ ਛੱਡੀ ਮਿਜ਼ਾਈਲ ਦੇ ਦ੍ਰਿਸ਼ਾਂ ’ਤੇ ਦਰਸ਼ਕਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਵਿਦਵਾਨਾਂ ਨੇ ਵੀ ਦਸਤਾਰ ਨਾਲ ਜੋੜ ਕੇ ਦਿਖਾਈਆਂ ਕਰਾਮਾਤਾਂ ਨੂੰ ਗ਼ਲਤ ਕਰਾਰ ਦਿੱਤਾ ਹੈ, ਹਾਲਾਂਕਿ ਫਿਲਮ ਵਿੱਚ ਸਿੱਖ ਵਿਚਾਰਧਾਰਾ ਦੀ ਸਿਫ਼ਤ ਕੀਤੀ ਹੈ ਤੇ ਦਸਤਾਰ ਦੀ ਮਹੱਤਤਾ ਦੱਸੀ ਗਈ ਹੈ।
ਸਿੱਖੀ ਸਿਧਾਤਾਂ ‘ਤੇ ਸਿੱਖਿਆ ਦਾਇਕ ਛੋਟੀਆਂ ਫਿਲਮਾਂ ਬਣਾਉਣ ਵਾਲੇ ਪੰਜ ਤੀਰ ਰਿਕਾਰਡਰਜ਼ ਵੱਲੋਂ ਸਾਡੇ ਅਮੀਰ ਸੱਭਿਆਚਾਰ ਨੂੰ ਗੰਧਲਾ ਕਰ ਰਹੀਆਂ ਅਜੋਕੇ ਸਮੇਂ ਦੀਆਂ ਰਵਾਇਤਾਂ ‘ਤੇ ਅਧਾਰਿਤ ਛੋਟੀ ਪੰਜਾਬੀ ਫਿਲਮ Valentine's Day ਅੱਜ ਜਾਰੀ ਕੀਤੀ ਗਈ।
ਹੈਰੀਟੇਜ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣੀ ਅਤੇ ਪੰਜ ਤੀਰ ਰਿਕਾਰਡਸ ਦੀ ਪੇਸ਼ਕਸ਼ ਛੋਟੀ ਪੰਜਾਬੀ ਫਿਲਮ "ਵਾਏ! ਉੜਤਾ ਪੰਜਾਬ" ਯੂ-ਟਿਊਬ 'ਤੇ ਪੂਰੀ ਜਾਰੀ ਕਰ ਦਿੱਤੀ ਗਈ। "ਵਾਏ! ਉੜਤਾ ਪੰਜਾਬ" ਦੋ ਵਾਰ ਦੇ ਕੌਮਾਂਤਰੀ ਛੋਟੀ ਫਿਲਮਾਂ ਦੇ ਮੁਕਾਬਲੇ ਦੇ ਜੇਤੂ ਪ੍ਰਦੀਪ ਸਿੰਘ ਨੇ ਨਿਰਦੇਸ਼ਿਤ ਕੀਤੀ ਹੈ।
ਪੰਜ ਤੀਰ ਰਿਕਾਰਡਸ ਵਲੋਂ ਹੈਰੀਟੇਜ ਪ੍ਰੋਡਰਕਸ਼ਨਸ ਦੇ ਸਹਿਯੋਗ ਨਾਲ ਬਣੀ ਆਉਣ ਵਾਲੀ ਛੋਟੀ ਫਿਲਮ 'ਵਾਏ! ਉੜਤਾ ਪੰਜਾਬ' ਦਾ ਟ੍ਰੇਲਰ ਜਾਰੀ ਕਰ ਦਿੱਤਾ ਹੈ। 'ਵਾਏ! ਉੜਤਾ ਪੰਜਾਬ' ਛੋਟੀਆਂ ਫਿਲਮਾਂ ਦੇ ਕੌਮਾਂਤਰੀ ਮੁਕਾਬਲੇ ਦੇ ਦੋ ਵਾਰ ਦੇ ਜੇਤੂ ਪਰਦੀਪ ਸਿੰਘ ਵਲੋਂ ਨਿਰਦੇਸ਼ਤ ਕੀਤੀ ਗਈ ਹੈ। ਇਹ ਛੋਟੀ ਮੂਵੀ 16 ਜੁਲਾਈ ਨੂੰ ਯੂ ਟਿਊਬ 'ਤੇ ਜਾਰੀ ਕੀਤੀ ਜਾਏਗੀ।
ਨਿਰਮਾਤਾ ਅਨੁਰਾਗ ਕਸ਼ਯਪ ਨੇ ਇਹ ਸਾਫ ਕੀਤਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ’ਤੇ ਬਣੀ ਫਿਲਮ ‘ਉਡਦਾ ਪੰਜਾਬ’ ’ਤੇ ਪਾਬੰਦੀ ਨਹੀਂ ਲੱਗੀ ਹੈ। ਜਦਕਿ ਪਹਿਲਾਂ ਮੀਡੀਆ ਵਿਚ ਇਹ ਖ਼ਬਰਾਂ ਆਈਆਂ ਸੀ ਕਿ ਡਾਇਰੈਕਟਰ ਅਭਿਸ਼ੇਕ ਚੌਬੇ ਦੀ ਫਿਲਮ ‘ਉਡਦਾ ਪੰਜਾਬ’ ’ਤੇ ਸੈਂਸਰ ਬੋਰਡ ਨੇ ਪਾਬੰਦੀ ਲਾ ਦਿੱਤੀ ਹੈ।
ਪੰਜ ਤੀਰ ਰਿਕਾਰਡਜ਼ ਅਤੇ ਪ੍ਰਦੀਪ ਸਿੰਘ ਪਿਛਲ਼ੇ ਕਾਫੀ ਸਮੇਂ ਤੋਂ ਸਿੱਖੀ ਸਿਧਾਂਤ ਅਤੇ ਵਿਚਾਰਧਾਰਾ ਛੋਟੀਆਂ ਫਿਲਮਾਂ ਬਣਾੳੇਣ ਦਾ ਉਪਰਾਲਾ ਕਰ ਰਹੇ ਹਨ। ਇਨ੍ਹਾਂ ਫਿਲਮਾਂ ਰਾਹੀ ਜਿੱਥੇ ਸਿੱਖੀ ਸਿਧਾਂਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ, ਉੱਥੇ ਨਾਲ ਹੀ ਸਿੱਖਾਂ, ਖਾਸ ਕਰ ਨੌਜਾਵਨੀ ਵਿੱਚ ਆਈਆਂ ਸਿਧਾਂਤਕ ਕਮਜ਼ੌਰੀਆਂ ਵੱਲ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ।
ਸ਼ਮਸ਼ੀਰ ਪ੍ਰੋਡਕਸ਼ਨ ਦੇ ਬੈਨਰ ਹੇਠ ਤਿਆਰ ਹੋਈ ਸੰਤ ਭਿੰਡਰਾਂਵਾਲਿਆਂ ਨੂੰ ਸਮਰਪਿਤ ਪੰਜਾਬੀ ਫ਼ਿਲਮ 2ਬੋਲ ਜੋ ਕਨੇਡਾ ਦੇ ਸਿਨੇਮਾ ਘਰਾਂ ਵਿਚ 4 ਮਾਰਚ ਨੂੰ ਰਲੀਜ਼ ਹੋਣੀ ਸੀ ਉਹ ਨਹੀਂ ਹੋ ਸਕੀ, ਜਿਸ ਲਈ ਦਰਸ਼ਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।
Next Page »