ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪੰਜਾਬ ਜਲ ਸੰਕਟ ਅਤੇ ਅੰਤਰਰਾਸ਼ਟਰੀ ਰਾਜਨੀਤੀ ਵਿਸ਼ੇ 'ਤੇ ਕਰਵਾਏ ਸੈਮੀਨਾਰ ਦੌਰਾਨ ਜਲ ਮਾਹਿਰ ਸ: ਪਰਮਜੀਤ ਸਿੰਘ ਗਾਜ਼ੀ ਅਤੇ ਸ: ਅਜੈਪਾਲ ਸਿੰਘ ਬਰਾੜ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ।
ਦਿਨੋ ਦਿਨ ਗਹਿਰਾ ਰਹੇ ਪੰਜਾਬ ਦੇ ਜਲ ਸੰਕਟ ਬਾਰੇ ਵੱਖ-ਵੱਖ ਪਹਿਲੂਆਂ ਤੋਂ ਵਿਚਾਰ ਵਟਾਂਦਰਾ ਕਰਨ ਲਈ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਭਲਕੇ ਮਿਤੀ 19-04-2023 ਦਿਨ ਬੁੱਧਵਾਰ ਨੂੰ ਸੈਨੇਟ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਵੇਰੇ 10.30 ਵਜੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ।
ਪਾਣੀ ਦੇ ਅਧਾਰ ਤੇ ਮਾਨਸਾ ਜ਼ਿਲੇ ਨੂੰ ਪੰਜ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਅੰਦਾਜ਼ਾ ਲੱਗਦਾ ਹੈ ਕਿ ਪੰਜੇ ਹਿੱਸੇ ਬਹੁਤ ਹੀ ਖਰਾਬ ਹਾਲਤ ਵਿਚ ਹਨ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ ।
ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਵੱਲ ਝਾਤ ਮਾਰ ਕੇ ਦੇਖੀਏ ਪਾਣੀ ਦੇ ਅੰਕੜਿਆਂ ਬਾਰੇ। ਭੌਤਿਕ ਤੌਰ 'ਤੇ, ਇਹ ਖੇਤਰ ਉੱਤਰ-ਪੂਰਬ ਵਿਚ ਪ੍ਰਚਲਿਤ ਸ਼ਿਵਾਲਿਕ ਪਹਾੜੀਆਂ ਅਤੇ ਦੱਖਣ ਵਿੱਚ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ, ਜੋ ਮੁੱਖ ਡਰੇਨੇਜ ਬੇਸਿਨ ਬਣਾਉਂਦਾ ਹੈ।
ਪੰਜਾਬ ਦਾ ਜਲ ਸੰਕਟ ਬਹੁ ਪਰਤੀ ਹੈ ਕਿਤੇ ਜ਼ਮੀਨੀ ਪਾਣੀ ਦੇ ਮੁੱਕਣ ਦਾ ਮਸਲਾ ਹੈ, ਕਿਤੇ ਪਾਣੀ ਦੇ ਪੱਤਣਾਂ ਵਿੱਚ ਪਾਣੀ ਘੱਟ ਹੈ, ਕਿਤੇ ਜ਼ਮੀਨੀ ਪਾਣੀ ਦੇ ਪਲੀਤ ਹੋਣ ਦਾ ਮਾਮਲਾ ਹੈ ਜਾਂ ਫਿਰ ਨਹਿਰੀ ਪਾਣੀ ਦਾ ਵਿਵਾਦ। ਵੱਖ-ਵੱਖ ਜ਼ਿਲਿਆਂ ਦੀ ਗੱਲ ਕਰਦੇ ਹੋਏ ਜਦੋਂ ਮੁਹਾਲੀ ਜ਼ਿਲ੍ਹੇ ਦੀ ਗੱਲ ਆਉਂਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਬਾਕੀ ਜ਼ਿਲ੍ਹਿਆਂ ਮੁਕਾਬਲੇ ਇਸ ਜ਼ਿਲ੍ਹੇ ਦੇ ਕੁਝ ਸੁਖਾਵੇਂ ਹਾਲਾਤ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਦੀ ਦਰ 105% ਹੈ ਜਿਸ ਦਾ ਮਤਲਬ ਹੈ ਕਿ ਜਿੰਨਾ ਪਾਣੀ ਜ਼ਮੀਨ ਹੇਠ ਜਾ ਰਿਹਾ ਹੈ ਉਸ ਤੋਂ ਵੱਧ ਕੱਢਿਆ ਜਾ ਰਿਹਾ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕਾਫੀ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਜੇਕਰ ਪਾਣੀ ਦੇ ਅਧਾਰ ਤੇ ਜ਼ਿਲ੍ਹੇ ਨੂੰ 10 ਭਾਗਾਂ ਵਿੱਚ ਵੰਡ ਲਈਏ ਤਾਂ ਚਾਰ ਹਿੱਸੇ ਬਹੁਤ ਹੀ ਗੰਭੀਰ ਹਾਲਤ ਵਿੱਚ ਹਨ ਅਤੇ 3 ਹਿੱਸੇ ਮੁਸ਼ਕਿਲ ਹਾਲਾਤ ਵਿਚ ਆਉਂਦੇ ਹਨ।
ਪਠਾਨਕੋਟ ਵਿਚ ਜਮੀਨੀ ਪਾਣੀ ਦੇ ਹਲਾਤ ਬਾਕੀ ਪੰਜਾਬ ਨਾਲੋਂ ਕੁਝ ਚੰਗੇ ਹਨ, ਪਰ ਮਿੱਠੇ ਪਾਣੀ ਦਾ ਕੁੱਲ ਜਲ ਭੰਡਾਰ ਬਹੁਤ ਘੱਟ ਹੈ।
ਪੰਜਾਬ ਵਿੱਚ ਵੀ ਜਮੀਨ ਹੇਠਲਾ ਪਾਣੀ ਹਰ ਸਾਲ ਹੋਰ ਡੂੰਘਾ ਹੋਈ ਜਾ ਰਿਹਾ ਹੈ। ਸੰਗਰੂਰ ਜਿਲੇ ਦੀ ਪਾਣੀ ਦੀ ਹਾਲਤ ਨਾਜ਼ੁਕ ਹੈ। ਸੰਗਰੂਰ ਜ਼ਿਲ੍ਹੇ ਦਾ ਕੁੱਲ ਜਲ ਭੰਡਾਰ 223.7 ਲੱਖ ਏਕੜ ਫ਼ੁੱਟ ਹੈ। ਪਹਿਲੇ ਪੱਤਣ ਵਿੱਚ 83 ਲੱਖ ਏਕੜ ਫ਼ੁੱਟ ਪਾਣੀ ਹੈ, ਦੂਜੇ ਪੱਤਣ ਵਿੱਚ 65.7 ਲੱਖ ਏਕੜ ਫ਼ੁੱਟ ਅਤੇ ਤੀਜੇ ਪੱਤਣ ਵਿੱਚ 63.13 ਲੱਖ ਏਕੜ ਫ਼ੁੱਟ ਪਾਣੀ ਹੈ।
ਮੁਕਤਸਰ ਜ਼ਿਲੇ ਵਿਚ ਕੋਈ ਦਰਿਆ ਨਹੀਂ ਹੈ ਅਤੇ ਲੋਕਾਂ ਦੀਆਂ ਸਿੰਚਾਈ ਅਤੇ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਹਿੰਦ ਫੀਡਰ ਨਹਿਰ ਦੇ ਨਹਿਰੀ ਜਾਲ ਦੁਆਰਾ ਵਿਆਪਕ ਤੌਰ 'ਤੇ ਕਵਰ ਕੀਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਸਿੰਚਾਈ ਨਹਿਰੀ ਅਤੇ ਟਿਊਬਵੈਲ ਸਪਲਾਈ ਦੋਵਾਂ 'ਤੇ ਅਧਾਰਤ ਹੈ।
ਰੋਪੜ ਜ਼ਿਲ੍ਹੇ ਦੇ ਹਾਲਾਤ ਬਾਕੀ ਪੰਜਾਬ ਨਾਲੋਂ ਕੁਝ ਠੀਕ ਹਨ ਪਰ ਫਿਰ ਵੀ ਸਾਰਾ ਜ਼ਿਲ੍ਹਾ ਸੁਰੱਖਿਅਤ ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਜ਼ਿਲ੍ਹੇ ਦੇ 5 ਬਲਾਕ ਹਨ। ਜ਼ਮੀਨ ਹੇਠੋਂ ਪਾਣੀ ਕੱਢਣ ਵਾਲੇ ਮਾਮਲੇ ਵਿੱਚ 2 ਬਲਾਕ ਬਹੁਤ ਹੀ ਗੰਭੀਰ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ 2 ਬਲਾਕ ਸੰਕਟਮਈ ਸ਼੍ਰੇਣੀ ਵਿਚ ਆਉਂਦੇ ਹਨ।
« Previous Page — Next Page »