ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ “ਕੌਮੀ ਆਵਾਜ਼” ਵੱਲੋਂ ਕੀਤੀ ਗਈ ਸੀ। ਇਹ ਗੱਲਬਾਤ ਪਾਠਕਾਂ/ਸਰੋਤਿਆਂ ਲਈ ਇਥੇ ਮੁੜ ਸਾਂਝੀ ਕਰ ਰਹੇ ਹਾਂ।
ਸਿਡਨੀ/ਆਸਟ੍ਰੇਲੀਆ (22 ਮਾਰਚ, 2011): ਭਾਈ ਸੋਹਨ ਸਿੰਘ ਦੀ ਪੁਲਿਸ ਹਿਰਾਸਤ ਵਿਚ ਤਸ਼ੱਦਦ ਕਾਰਨ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਲਗਾਤਾਰ ਮਨੁੱਖੀ ਹੱਕਾਂ ਦੇ ਹਾਲਾਤ ਵਿਗੜ ਰਹੇ ਹਨ। ਭਾਰਤ ਅਤੇ ਪੰਜਾਬ ਦੀਆਂ ਸਿੱਖ ਵਿਰੋਧੀ ਸਰਕਾਰਾਂ ਹਮੇਸ਼ਾ ਹੀ ਅਜਿਹੇ ਬੁਚੜ ਪੁਲਸ ਅਫਸਰਾਂ ਦੀ ਪਿੱਠ ਥਾਪੜਦੀਆਂ ਰਹੀਆਂ ਹਨ ਜਿਹੜੇ ਭੋਲੇ-ਭਾਲੇ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਅਣਮਨੁੱਖੀ ਤਸੀਹੇ ਦੇ ਕੇ ਕਤਲ ਕਰ ਦਿੰਦੇ ਹਨ ਅਤੇ ਬਾਅਦ ਵਿੱਚ ਜਾਂ ਤਾਂ ਝੂਠਾ ਪੁਲਸ ਮੁਕਾਬਲਾ ਬਣਾ ਦਿੱਤਾ ਜਾਂਦਾ ਹੈ ਅਤੇ ਜਾਂ ਫਿਰ ਆਤਮਹੱਤਿਆ ਦੀ ਕਹਾਣੀ ਘੜ ਦਿਤੀ ਜਾਂਦੀ ਹੈ ।
ਭਾਈ ਸੋਹਣ ਸਿੰਘ, ਜਿਨ੍ਹਾਂ ਨੂੰ ਬੀਤੇ ਦਿਨ੍ਹੀ ਪੁਲਿਸ ਹਿਰਾਸਤ ਦੌਰਾਨ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ, ਦੇ ਬੇਟੇ ਮਨਮੋਹਣ ਸਿੰਘ ਨਾਲ ਇਹ ਗੱਲ-ਬਾਤ ਆਸਟ੍ਰੇਲੀਆ ਵਿਖੇ ਹਫਤਾਵਾਰੀ ਰੇਡੀਓ "ਕੌਮੀ ਆਵਾਜ਼" ਵੱਲੋਂ ਕੀਤੀ ਗਈ ਸੀ। ਤੁਸੀਂ ਇਥੇ ਇਸ ਗੱਲਬਾਤ ਦਾ ਪਹਿਲਾ ਭਾਗ ਸੁਣ ਸਕਦੇ ਹੋ।