ਸੁਲਤਾਨ ਮਸੀਹ ਕਤਲ ਕਾਂਡ: ਈਸਾਈ ਆਗੂਆਂ ਵੱਲੋਂ ਫੜ੍ਹੇ ਗਏ ਬੰਦਿਆਂ ਦਾ ਚਿਹਰਾ ਦਿਖਾਉਣ ਦੀ ਮੰਗ

ਸਿਆਸੀ ਖਬਰਾਂ

ਸੁਲਤਾਨ ਮਸੀਹ ਕਤਲ ਕਾਂਡ: ਈਸਾਈ ਆਗੂਆਂ ਵੱਲੋਂ ਫੜ੍ਹੇ ਗਏ ਬੰਦਿਆਂ ਦਾ ਚਿਹਰਾ ਦਿਖਾਉਣ ਦੀ ਮੰਗ

By ਸਿੱਖ ਸਿਆਸਤ ਬਿਊਰੋ

November 09, 2017

ਲੁਧਿਆਣਾ: ਪੰਜਾਬ ਪੁਲਿਸ ਵੱਲੋਂ ਪਾਦਰੀ ਸੁਲਤਾਨ ਮਸੀਹ ਨੂੰ ਕਤਲ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲੈਣ ਦੇ ਦਾਅਵਿਆਂ ਤੋਂ ਬਾਅਦ ਈਸਾਈ ਆਗੂ ਤੇ ਹੋਰ ਗਿਰਜਾਘਰਾਂ ਦੇ ਪਾਦਰੀਆਂ ਨੇ ਕੱਲ੍ਹ (8 ਨਵੰਬਰ, 2017) ਸੂਬਾ ਸਰਕਾਰ ਤੋਂ ਫੜ੍ਹੇ ਗਏ ਬੰਦਿਆਂ ਦੀ ਪਛਾਣ ਬਾਰੇ ਪੂਰੇ ਵੇਰਵੇ ਦੇਣ ਤੇ ਉਨ੍ਹਾਂ ਦਾ ਚਿਹਰੇ ਦਿਖਾਉਣ ਦੀ ਮੰਗ ਕੀਤੀ ਹੈ।

ਲੁਧਿਆਣਾ ਵਿਖੇ ਟੈਂਪਲ ਆਫ ਗੌਡ ਚਰਚ ਵਿੱਚ ਪਾਦਰੀਆਂ ਤੇ ਈਸਾਈ ਭਾਈਚਾਰੇ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਮੰਗ ਕੀਤੀ। ਇਸ ਦੌਰਾਨ ਹਿੰਦੂ ਆਗੂ ਅਮਿਤ ਸ਼ਰਮਾ ਤੇ ਆਰਐੱਸਐੱਸ ਆਗੂ ਰਵਿੰਦਰ ਗੋਸਾਈਂ ਦੇ ਪਰਿਵਾਰਾਂ ਨੇ ਵੀ ਪੰਜਾਬ ਸਰਕਾਰ ਤੇ ਪੁਲਿਸ ਤੋਂ ਫੜ੍ਹੇ ਗਏ ਬੰਦਿਆਂ ਦੇ ਚਿਹਰੇ ਦਿਖਾਉਣ ਦੀ ਮੰਗ ਕੀਤੀ ਹੈ।

ਇਸ ਦੌਰਾਨ ਲੁਧਿਆਣਾ ਪੁਲਿਸ ਨੇ ਕਿਹਾ ਕਿ ਉਹ ਫੜ੍ਹੇ ਹੋਏ ਬੰਦਿਆਂ ਨੂੰ ਪੁੱਛ-ਪੜਤਾਲ ਲਈ ਲੁਧਿਆਣਾ ਲੈ ਕੇ ਆਵੇਗੀ। ਲੁਧਿਆਣਾ ਪੁਲਿਸ ਦੇ ਕਮਿਸ਼ਨਰ ਆਰ.ਐੱਨ. ਢੋਕੇ ਨੇ ਕਿਹਾ ਕਿ ਹਾਲੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਵੱਖ-ਵੱਖ ਖ਼ੁਫੀਆ ਵਿੰਗਾਂ ਵੱਲੋਂ ਫੜ੍ਹੇ ਗਏ ਬੰਦਿਆਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਧਰਮਿੰਦਰ ਗੁਗਨੀ, ਜਿੰਮੀ ਸਿੰਘ, ਜਗਤਾਰ ਸਿੰਘ ਜੌਹਲ ਤੇ ਸ਼ੂਟਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲਿਆਂਦਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਘਟਨਾ ਵਾਲੀਆਂ ਥਾਵਾਂ ’ਤੇ ਵੀ ਲੈ ਕੇ ਜਾਵਾਂਗੇ ਜਿਸ ਨਾਲ ਪਤਾ ਲੱਗ ਸਕੇ ਕਿ ਉਨ੍ਹਾਂ ਘਟਨਾ ਨੂੰ ਅੰਜਾਮ ਕਿਵੇਂ ਦਿੱਤਾ।

ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: ਆਈ. ਐਸ. ਆਈ ਦਾ ਹੱਥ ਹੋਣਾ ਦਾ ਦਾਅਵਾ ਮੁੜ ਦਹੁਰਾਇਆ – ਹੋਰਨਾਂ ਵੇਰਵਿਆਂ ਲਈ ਪੂਰੀ ਖਬਰ (ਅੰਗਰੇਜ਼ੀ ਵਿੱਚ) ਪੜ੍ਹੋ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: