ਅੰਮਿ੍ਤਸਰ (7 ਅਗਸਤ, 2015): ਅੱਜ ਇਥੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵੱਲੋਂ ਸੁਖਦੇਵ ਸਿੰਘ ਸੁੱਖਾ ਨੂੰ ਧਮਾਕਾਖੇਜ਼ ਸਮੱਗਰੀ ਦੀਆਂ ਧਰਾਵਾਂ ਤਹਿਤ 7 ਸਾਲ ਕੈਦ 10 ਹਜ਼ਾਰ ਜੁਰਮਾਨਾ ਅਸਲਾ ਐਕਟ ਤਹਿਤ 5 ਸਾਲ ਕੈਦ ਤੇ 5 ਹਜ਼ਾਰ ਜੁਰਮਾਨਾ, ਗੈਰ ਕਾਨੂੰਨੀ ਗਤੀਵਿਧੀਆਂ ਲਈ 6 ਸਾਲ ਦੇਣ ਤੇ 10 ਹਜ਼ਾਰ ਜੁਰਮਾਨਾ ਦੀ ਸਜ਼ਾ ਸੁਣਾਈ ਹੈ ।
ਪੰਜਾਬ ਪੁਲਿਸ ਵੱਲੋਂ ਸੁਖਦੇਵ ਸਿੰਘ ਸੁੱਖਾ ਨੂੰ 15 ਜੂਨ, 2010 ਨੂੰ ਪਿੰਡ ਰਤਨਗੜ੍ਹ ਤੋਂ ਗ੍ਰਿਫਤਾਰ ਕਰਕੇ 1 ਕਿਲੋ 400 ਗ੍ਰਾਮ ਆਰ. ਡੀ. ਐਕਸ, ਇਕ ਏ.ਕੇ. 74 ਰਾਈਫ਼ਲ, ਇਕ ਸਬ ਮਸ਼ੀਨ ਗਨ, 2 ਪਿਸਤੌਲ ਤੇ ਵੱਡੀ ਗਿਣਤੀ ‘ਚ ਕਾਰਤੂਸ ਆਦਿ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।
ਗਿ੍ਫਤਾਰ ਕੀਤੇ ਬਾਕੀਆਂ ਵਿਅਕਤੀਆਂ ਗੁਰਵਿੰਦਰ ਸਿੰਘ ਵਾਸੀ ਝਬਾਲ ਜ਼ਿਲ੍ਹਾ ਤਰਨ ਤਾਰਨ, ਸ਼ੇਰ ਸਿੰਘ ਵਾਸੀ ਭਟਾਲ ਕਲਾ, ਜ਼ਿਲ੍ਹਾ ਸੰਗਰੂਰ, ਗੁਰਜੀਤ ਸਿੰਘ, ਗੁਰਮੀਤ ਸਿੰਘ ਵਾਸੀ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਤੇ ਜੋਗਾ ਸਿੰਘ ਵਾਸੀ ਪਿੰਡ ਰਤਨਗੜ੍ਹ ਜ਼ਿਲ੍ਹਾ ਅੰਮਿ੍ਤਸਰ ਨੂੰ 6-6 ਸਾਲ ਕੈਦ ਤੇ 10 ਹਜ਼ਾਰ ਜੁਰਮਾਨਾ ਕੀਤਾ ਗਿਆ ।
ਸੁਖਦੇਵ ਸਿੰਘ ਨੇ ਅਦਾਲਤ ਫੈਸਲੇ ‘ਤੇ ਨਾਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਉਸਨੂੰ ਝੂਠੇ ਮਾਮਲੇ ‘ਚ ਫ਼ਸਾਇਆ ਗਿਆ ਸੀ।