ਟੈਟ ਪਾਸ ਅਧਿਆਪਕ ਰੋਸ ਪ੍ਰਦਰਸ਼ਨ ਕਰਦੇ ਹੋਏ (ਫਾਈਲ ਫੋਟੋ)

ਪੰਜਾਬ ਦੀ ਰਾਜਨੀਤੀ

ਬਾਦਲ ਦਾ ਪੁੱਤ ਨਾ ਹੁੰਦਾ ਤਾਂ ਸੁਖਬੀਰ ਵੀ ਬੇਰੋਜਗਾਰਾਂ ਦੇ ਨਾਲ ਕੁਟ ਖਾ ਰਿਹਾ ਹੁੰਦਾ : ਭਗਵੰਤ ਮਾਨ

By ਸਿੱਖ ਸਿਆਸਤ ਬਿਊਰੋ

June 20, 2016

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੈਟ) ਪਾਸ ਬੇਰੋਜ਼ਗਾਰਾਂ ਉੱਤੇ ਕੀਤੇ ਲਾਠੀ ਚਾਰਜ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਪੰਜਾਬ ਦੇ ਆਪਣੇ ਬੇਰੋਜ਼ਗਾਰ ਨੌਜਵਾਨਾਂ ਦੇ ਨਾਲ ਅਜਿਹਾ ਸਲੂਕ ਕਰ ਰਹੀ ਹੈ ਜਿਵੇਂ ਉਹ ਦੁਸ਼ਮਣ ਦੇਸ਼ ਤੋਂ ਆ ਕੇ ਪੰਜਾਬ ਦੀ ਅਮਨ-ਸ਼ਾਂਤੀ ਭੰਗ ਕਰ ਰਹੇ ਹੋਣ।

ਐਤਵਾਰ ਨੂੰ ‘ਆਪ’ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਨੇ ਕਿਹਾ ਕਿ ‘ਨੰਨ੍ਹੀ ਛਾਂ’ ਦਾ ਨਾਟਕ ਕਰਣ ਵਾਲਾ ਬਾਦਲ ਪਰਿਵਾਰ ਪੜ੍ਹੀ ਲਿਖੀ ਲੜਕੀਆਂ (ਨੰਨ੍ਹੀ ਛਾਂ) ਦੇ ਦੁਪੱਟੇ ਅਤੇ ਬੇਰੋਜ਼ਗਾਰ ਸਿੱਖ ਨੌਜਵਾਨਾਂ ਦੀਆਂ ਪਗੜੀਆਂ ਸੜਕਾਂ ‘ਤੇ ਉਛਾਲ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕਸੂਰ ਇਹ ਹੈ ਕਿ ਉਨ੍ਹਾਂ ਨੇ ਸਾਰੀ ਯੋਗਤਾ ਸ਼ਰਤਾਂ ਪੂਰੀਆਂ ਕਰਦੇ ਹੋਏ ਵੀ ਰੋਜ਼ਗਾਰ ਲਈ ਰੋਸ਼ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਭਗਵੰਤ ਮਾਨ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ, ‘ਸੁਖਬੀਰ ਬਾਦਲ ਜੇਕਰ ਤੁਸੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਨਾ ਹੋ ਕੇ ਆਮ ਪਰਿਵਾਰ ਨਾਲ ਸਬੰਧਤ ਹੁੰਦੇ ਤਾਂ ਇਸ ਹਾਲਾਤ ਵਿਚ ਤੁਸੀਂ ਵੀ ਬੇਰੋਜਗਾਰਾਂ ਨਾਲ ਨੌਕਰੀ ਲਈ ਰੋਸ਼ ਪ੍ਰਦਰਸ਼ਨ ਵਿਚ ਸ਼ਾਮਲ ਹੁੰਦੇ ਅਤੇ ਪੁਲਿਸ ਦੀਆਂ ਡਾਂਗਾਂ ਖਾ ਰਹੇ ਹੁੰਦੇ।’

ਭਗਵੰਤ ਮਾਨ ਟੈਟ ਪਾਸ ਬੇਰੋਜਗਾਰਾਂ ਦੀ ਨੌਕਰੀ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਬਾਦਲ ਸਰਕਾਰ ਇਸ ਉੱਤੇ ਉਸ ਸਮੇਂ ਲਾਠੀਆ ਬਰਸਾ ਰਹੀ ਹੈ ਜਦੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਭਾਰੀ ਕਮੀ ਹੈ, ਜਿਸਦਾ ਖਾਮਿਆਜ਼ਾ ਆਮ ਆਦਮੀ ਅਤੇ ਗਰੀਬ ਦਲਿਤ ਅਤੇ ਪਛੜੀ ਸ਼੍ਰੇਣੀਆਂ ਦੇ ਬੱਚਿਆਂ ਨੂੰ ਭੁਗਤਣਾ ਪੈ ਰਹਿਾ ਹੈ, ਜਿਨ੍ਹਾਂ ਦੇ ਕੋਲ ਸਰਕਾਰੀ ਸਕੂਲਾਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।

ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਅਧਿਕਾਰ ਦਾ ਕਾਨੂੰਨ ਪੰਜਾਬ ਵਿਚ ਵੀ ਲਾਗੂ ਹੈ ਅਤੇ ਇਸ ਲਈ ਇੱਥੇ ਅਧਿਆਪਕ ਦੀ ਨੌਕਰੀ ਲਈ ਟੈਟ ਪਾਸ ਕਰਨਾ ਲਾਜ਼ਮੀ ਹੈ, ਜਸਿਦਾ ਪੱਧਰ ਆਈਏਐਸ ਦੀ ਪ੍ਰੀਖਿਆ ਤੋਂ ਘੱਟ ਨਹੀਂ ਕਿਹਾ ਜਾ ਸਕਦਾ, ਪਰੰਤੂ ਪੰਜਾਬ ਸਰਕਾਰ ਟੈਟ ਪਾਸ ਯੋਗ ਅਧਿਆਪਕਾਂ ਨੂੰ ਨੌਕਰੀ ਦੇਣ ਦੀ ਬਜਾਏ ਠੇਕੇ ਉੱਤੇ ਘੱਟ ਯੋਗਤਾ ਵਾਲੇ ਅਧਿਆਂਪਕਾਵਾਂ ਤੋਂ ਦਿਨ ਲੰਘਾ ਰਹੀ ਹੈ, ਕਿਉਂਕਿ ਉਨ੍ਹਾਂ ਦੇ ਨਾਲ ਘੱਟ ਤਨਖਾਹ ਨਾਲ ਕੰਮ ਚੱਲ ਜਾਂਦਾ ਹੈ। ਭਗਵੰਤ ਮਾਨ ਨੇ ਬਾਦਲ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਦੇ ਮਹੱਤਵ ਸਬੰਧੀ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸੀਖ ਲੈਣੀ ਚਾਹੀਦੀ ਹੈ ਜੋ ਆਪਣੇ ਕੁਲ ਬਜਟ ਦਾ 25 ਫ਼ੀਸਦੀ ਹਿੱਸਾ ਸਿੱਖਿਆ ਨੂੰ ਸਮਰਪਿਤ ਕਰਕੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਬਹੁਤ ਹੀ ਚੰਗੀ ਬਣਾ ਰਹ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: