ਚੰਡੀਗੜ੍ਹ – ਆਦਰਸ਼ਕ ਤੇ ਸਿਧਾਂਤਕ ਨੁਕਤਿਆਂ ਉੱਤੇ ਪਹਿਰੇਦਾਰੀ ਸਦੀਵੀ ਤੇ ਸਿਰੜਵਾਲਾ ਕੰਮ ਹੁੰਦਾ ਹੈ। ਸਿੱਖ ਪਰੰਪਰਾ ਵਿਚ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰਾਂ ਤੇ ਗੁਰੂ ਸਾਹਿਬ ਦੇ ਸੰਗੀ ਮਹਾਨ ਗੁਰਸਿੱਖਾਂ ਤੇ ਸ਼ਹੀਦਾਂ ਦੇ ਸਵਾਂਗ ਰਚਣ ਤੇ ਨਕਲਾਂ ਲਾਹੁਣ ਦੀ ਮਨਾਹੀ ਹੈ।
ਵਿਵਾਦਤ ਦਾਸਤਾਨ-ਏ-ਸਰਹੰਦ ਫਿਲਮ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਹੈ। ਇਸ ਫਿਲਮ ਨੂੰ ਸੰਗਤ ਨੇ ਬੀਤੇ ਸਾਲ ਬੰਦ ਕਰਵਾਇਆ ਸੀ। ਹੁਣ ਫਿਰ ਫਿਲਮ ਬਣਾਉਣ ਵਾਲੇ ਵਪਾਰੀ ਇਸ ਨੂੰ ਚਲਾਉਣ ਦਾ ਯਤਨ ਕਰ ਰਹੇ ਹਨ। ਜੇਕਰ ਇਹ ਚੱਲਦੀ ਹੈ ਤਾਂ ਬੀਤੇ ਵਿਚ ਬੰਦ ਕਰਵਾਈਆਂ ਫਿਲਮਾਂ ਵੀ ਜਾਰੀ ਕੀਤੀਆਂ ਜਾਣਗੀਆਂ।
ਬੀਤੇ ਸਮੇਂ ਦੌਰਾਨ ਪਹਿਰੇਦਾਰੀ ਕਰਨ ਵਾਲੇ ਜਥੇ/ਜਥੇਬੰਦੀਆਂ/ਸਖਸ਼ੀਅਤਾਂ ਨੂੰ ਆਪੋ ਆਪਣੀ ਥਾਂ ਫਿਲਮ ਬੰਦ ਕਰਵਾਉਣੀ ਚਾਹੀਦੀ ਹੈ। ਸਿੱਖ ਜਥਾ ਮਾਲਵਾ ਵੱਲੋਂ ਸੰਗਰੂਰ ਵਿਚ ਫਿਲਮ ਬੰਦ ਕਰਵਾ ਦਿੱਤੀ ਗਈ ਹੈ। ਆਪਣੇ ਸਥਾਨਕ ਸਿਨੇਮਾ ਘਰਾਂ ਵਿਚੋਂ ਫਿਲਮ ਬੰਦ ਕਰਨ ਲਈ ਹੱਲਾ ਮਾਰੋ। ਸੰਗਤ ਸਮਰੱਥ ਹੈ ਇਹ ਗੱਲ ਵਪਾਰੀਆਂ ਨੂੰ ਦੱਸਣ ਦਾ ਵੇ