ਬਿਕਰਮ ਸਿੰਘ ਮਜੀਠੀਆ

ਖਾਸ ਖਬਰਾਂ

ਐਸ.ਟੀ.ਐਫ. ਦੀ ਰਿਪੋਰਟ: ਨਸ਼ਾ ਤਸਕਰੀ ਵਿਚ ਮਜੀਠੀਆ ਦੀ ਸਿੱਧੀ ਸ਼ਮੂਲੀਅਤ

By ਸਿੱਖ ਸਿਆਸਤ ਬਿਊਰੋ

April 08, 2018

ਚੰਡੀਗੜ੍ਹ: ਪੰਜਾਬ ਵਿਚ ਨਸ਼ੇ ਦੇ ਵਪਾਰ ਅੰਦਰ ਬਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਹੁਚਰਚਿਤ ਜਗਦੀਸ਼ ਭੋਲਾ ਦਰੱਗ ਕੇਸ ਵਿਚ ਕੈਨੇਡਾ ਰਹਿੰਦੇ ਸਤਪ੍ਰੀਤ ਸਿੰਘ ਉਰਫ ਸੱਤਾ ਅਤੇ ਪਰਮਿੰਦਰ ਸਿੰਘ ਉਰਫ ਪਿੰਦੀ ਨੂੰ ਨਸ਼ਾ ਸਪਲਾਈ ਕਰਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਸੀ। ਹਿੰਦੁਸਤਾਨ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ ਅਖਬਾਰ ਹੱਥ ਲੱਗੀ ਐਸ.ਟੀ.ਐਫ ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਐਸ.ਟੀ.ਐਫ ਮੁਖੀ ਨੂੰ ਨਸ਼ਾ ਤਸਕਰੀ ਕੇਸ ਵਿਚ ਮਜੀਠੀਆ ਦੇ ਰੋਲ ਦੀ ਜਾਂਚ ਸਬੰਧੀ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ।

ਹਿੰਦੁਸਤਾਨ ਟਾਈਮਜ਼ ਵਲੋਂ ਜਿਸ ਰਿਪੋਰਟ ਦਾ ਦਾਅਵਾ ਕੀਤਾ ਗਿਆ ਹੈ ਉਸ ਦੇ 34 ਪੰਨੇ ਹਨ। ਐਸ.ਟੀ.ਐਫ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੱਧੂ ਵਲੋਂ ਇਹ ਰਿਪੋਰਟ ਜਗਦੀਸ਼ ਭੋਲਾ, ਮਜੀਠੀਆ ਦੇ ਸਾਬਕਾ ਚੋਣ ਅਜੈਂਟ ਮਨਿੰਦਰ ਸਿੰਘ ਉਰਫ ਬਿੱਟੂ ਔਲਖ ਅਤੇ ਅੰਮ੍ਰਿਤਸਰ ਦੇ ਵਪਾਰੀ ਜਗਜੀਤ ਸਿੰਘ ਚਾਹਲ ਦੇ ਬਿਆਨਾਂ ਦੇ ਅਧਾਰ ‘ਤੇ ਬਣਾਈ ਗਈ ਹੈ।

ਐਸ.ਟੀ.ਐਫ ਦੀ ਉਕਤ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਜੀਠੀਆ ਨੇ ਚਾਹਲ ਨੂੰ ਕਿਹਾ ਕਿ ਉਹ ਚਿੱਟਾ (ਨਸ਼ਾ) ਸੱਤੇ ਅਤੇ ਪਿੰਦੀ ਨੂੰ ਸਿੱਧਾ ਵੀ ਅਤੇ ਬਿੱਟੂ ਔਲਖ ਰਾਹੀਂ ਵੀ ਸਪਲਾਈ ਕਰੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜੜ੍ਹ ਤਕ ਪਹੁੰਚਣ ਲਈ ਹੋਰ ਜਾਂਚ ਕਰਨੀ ਜ਼ਰੂਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: