ਜੂਨ 1984 ਵਿਚ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਭਾਰਤੀ ਫੌਜ ਦੇ ਹਮਲੇ ਦੇ ਕੀ ਕਰਾਨ ਸਨ? ਇਹ ਸਵਾਲ ਸਾਡੇ ਸਾਰਿਆਂ ਦੇ ਮਨ ਵਿੱਚ ਆਉਂਦਾ ਹੈ। ਇਸ ਬਾਬਤ ਕਈ ਕਾਰਨ ਸਾਨੂੰ ਦੱਸੇ ਜਾਂਦੇ ਰਹੇ ਹਨ ਤੇ ਕਈ ਕਾਰਨ ਅਸੀਂ ਵਿਚਾਰੇ ਹੋਣਗੇ। ਭਾਈ ਮਨਧੀਰ ਸਿੰਘ ਨੇ ਆਪਣੇ ਇਸ ਵਖਿਆਨ ਵਿੱਚ ਇਸ ਬਾਬਤ ਇਕ ਖਾਸ ਨੁਕਤਾ ਉਭਾਰਿਆ ਹੈ। ਉਨ੍ਹਾਂ ਹਮਲੇ ਦੇ ਕਾਰਨਾਂ ਦੀ ਨਿਸ਼ਾਨਦੇਹੀ ਹਮਲੇ ਤੋਂ ਬਾਅਦ ਪੰਜਾਬ ਅਤੇ ਸਿੱਖਾਂ ਵਿੱਚ ਆਏ ਵੱਡੇ ਬਦਲਾਵਾਂ ਨੂੰ ਵਿਚਾਰਦਿਆਂ ਕਾਰਨਾਂ ਦੀ ਘੋਖ ਕੀਤੀ ਹੈ। ਪੰਜਾਬ ਅਤੇ ਸਿੱਖਾਂ ਵਿੱਚ ਹਮਲੇ ਤੋਂ ਬਾਅਦ ਦੇ ਹਾਲਾਤਾਂ ਅਜਿਹੀਆਂ ਗੱਲਾਂ ਆ ਗਈਆਂ ਹਨ ਜਿਨ੍ਹਾਂ ਬਾਰੇ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ। ਪੂਰੀ ਤਕਰੀਰ ਸੁਣਨਯੋਗ ਹੈ, ਆਪ ਸੁਣ ਕੇ ਹੋਰਨਾਂ ਨਾਲ ਸਾਂਝੀ ਕਰੋ।