ਨੌਵੇ ਪਾਤਸ਼ਾਹ ਦੀ ਪਵਿੱਤਰ ਯਾਦ ਸਾਂਭੀ ਬੈਠਾ ਮੁਕੱਦਸ ਅਸਥਾਨ, ਗੁਰੂਦੁਆਰਾ ਸੀਸ ਗੰਜ ਸਾਹਿਬ, ਜਿਸ ਦੇ ਮੂਲ ਰੂਪ ਨੂੰ “ਸੁੰਦਰੀਕਰਨ” ਦੇ ਨਾਂ ਤੇ ਵਿਗਾੜਨ ਦਾ ਕਾਰਜ ਸ਼੍ਰੋਮਣੀ ਕਮੇਟੀ ਤੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਆਰੰਭ ਹੋ ਚੁੱਕਾ ਸੀ । ਇਸ ਵਿਰੁੱਧ ਸੰਗਤ ਵਿੱਚ ਭਾਰੀ ਰੋਸ ਸੀ। ਇਸ ਕਾਰਜ ਦੇ ਵਿਰੁੱਧ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਉਲੀਕਿਆ ਗਿਆ ਸੀ, ਇਸ ਮੌਕੇ ਸ. ਅੰਮਿ੍ਰਤਪਾਲ ਸਿੰਘ ਨੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਚੱਲ ਰਹੇ ਸੁੰਦਰੀਕਰਨ ਦੇ ਕੰਮ ਸਬੰਧੀ ਸੰਗਤਾਂ ਨੂੰ ਸੰਬੋਧਨ ਕੀਤਾ। ਉਹਨਾਂ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਛੋਟੇ ਹੁੰਦਿਆਂ ਤੋਂ ਅਨੰਦਪੁਰ ਸਾਹਿਬ ਦੀ ਪੁਰਾਤਨਾ ਦੇਖੀ ਹੈ ਪਰ ਅਜੋਕੇ ਸਮੇਂ ਚ ਇਹ ਹੋਲੀ ਹੋਲੀ ਪੁਰਾਤਨਤਾ ਖਤਮ ਕੀਤੀ ਜਾ ਰਹੀ ਹੈ।