ਵੀਡੀਓ

ਪੰਜਾਬ ਦੇ ਜਮੀਨੀ ਪਾਣੀ ਨੂੰ ਬਚਾਉਣ ਲਈ ਕੀ ਕੁਝ ਕੀਤਾ ਜਾ ਸਕਦੈ?- ਜਸਪਾਲ ਸਿੰਘ ਮੰਝਪੁਰ

By ਸਿੱਖ ਸਿਆਸਤ ਬਿਊਰੋ

June 03, 2021

ਪੰਜਾਬ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਤੇਜੀ ਨਾਲ ਹੇਠਾਂ ਡਿੱਗ ਰਿਹਾ ਹੈ ਅਤੇ ਹੁਣ ਇਹ ਖਤਰੇ ਦੀ ਹੱਦ ਤੱਕ ਹੇਠਾਂ ਜਾ ਚੁੱਕਾ ਹੈ। ਨਤੀਜਾ ਇਹ ਹੈ ਕਿ ਪੰਜਾਬ ਦੇ 80% ਬਲਾਕ ‘ਵੱਧ-ਸ਼ੋਸ਼ਿਤ’ (over-exploited) ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਭਾਵ ਕਿ ਇਹਨਾਂ ਵਿਚੋਂ ਹੱਦੋਂ ਵੱਧ ਪਾਣੀ ਜਮੀਨ ਹੇਠੋਂ ਕੱਢਿਆ ਜਾ ਰਿਹਾ ਹੈ। ਖੇਤੀਬਾੜੀ ਅਤੇ ਵਾਤਾਵਰਨ ਕੇਂਦਰ, ਪੰਜਾਬ ਵੱਲੋਂ ਪੰਜਾਬੀ ਸਮਾਜ ਦੇ ਸਮਰੱਥ ਹਿੱਸਿਆਂ ਜਿਵੇਂ ਕਿ ਪਰਵਾਸੀਆਂ ਅਤੇ ਨੌਕਰੀਪੇਸ਼ਾ ਵਰਗ ਜਿਹੜੇ ਕਿ ਖੇਤੀ ਉੱਤੇ ਨਿਰਭਰ ਨਹੀਂ ਹਨ, ਨੂੰ ਆਪਣੀ ਜਮੀਨ ਨੂੰ ਝੋਨੇ ਹੇਠੋਂ ਕੱਢਣ ਦਾ ਸੱਦਾ ਦਿੱਤਾ ਜਾ ਰਿਹਾ ਹੈ?

ਝੋਨਾ ਘਟਾਓ ਪੰਜਾਬ ਬਚਾਓ ਮੁਹਿੰਮ ਕੀ ਹੈ?

ਇਸ ਦੀ ਕੀ ਲੋੜ ਹੈ? ਅਤੇ ਅਸੀਂ ਇਸ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ?

ਇਹਨਾ ਸਵਾਲਾਂ ਦੇ ਜਵਾਬ ਜਾਨਣ ਲਈ ਇਹ ਗੱਲਬਾਤ ਜਰੂਰ ਸੁਣੋ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: