ਅਮਰਜੀਤ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ “ਖਾਲਸਾ ਰਾਜ”, ਇੱਕ ਵਿਸ਼ਵ ਸ਼ਕਤੀ ਸੀ, ਜਿਸਨੇ ਆਪਣੇ ਹੱਦਾਂ ਦਾ ਵਿਸਥਾਰ ਕੀਤਾ ਸੀ ਅਤੇ ਖਾਲਸਾ ਸਿਧਾਂਤਾਂ ਦੇ ਅਨੁਸਾਰ ਨਿਆਂਪੂਰਨ ਰਾਜ ਕੀਤਾ ਸੀ, ਨੂੰ ਬ੍ਰਿਟਿਸ਼ ਵਿਸ਼ਵਾਸਘਾਤ ਦੁਆਰਾ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਖਾਲਸਾ ਸਮਰਥਕਾਂ ਨੂੰ ਕੈਦ ਅਤੇ ਫਾਂਸੀਆਂ ਦਿੱਤੀਆਂ ਗਈ। 1947 ਦੀ ਵੰਡ ਵੇਲੇ ਸਿੱਖਾਂ ਨੂੰ ਸਖ਼ਤ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਅਤੇ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤ ਸਰਕਾਰ ਦਾ ਹਮਲਾ ਨਫਰਤ ਅਤੇ ਵਹਿਸ਼ੀਪੁਣੇ ਦਾ ਸਬੂਤ ਸੀ। ਅੱਜ ਤੱਕ, ਭਾਰਤ ਸਰਕਾਰ ਸਮੇਂ-ਸਮੇਂ ‘ਤੇ ਦੁਨੀਆ ਭਰ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਸ਼ਹੀਦ ਕਰ ਰਹੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਦੇਸ਼ੀ ਸਰਕਾਰਾਂ ਭਾਰਤ ਸਰਕਾਰ ਦਾ ਸਮਰਥਨ ਕਿਵੇਂ ਕਰ ਰਹੀਆਂ ਹਨ? ਸਿੱਖਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਹੱਕਾਂ ਅਤੇ ਖਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਬਾਰੇ ਸੋਚਣ। ਇਹ ਵਿਖਿਆਣ ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝਾ ਕਰੋ।