ਸਿੱਖ ਖਬਰਾਂ

ਵਿਸ਼ੇਸ਼ ਰਿਪੋਰਟ: ਬਰਗਾੜੀ ਬੇਅਦਬੀ ਕੇਸ ਅਤੇ ਇਸ ਵਿੱਚ ਕੀਤੀਆਂ ਗ੍ਰਿਫਤਾਰੀਆਂ ਸਬੰਧੀ ਪੁਲਿਸ ਦੇ ਦਾਅਵੇ ਹੋਏ ਝੂਠੇ

By ਸਿੱਖ ਸਿਆਸਤ ਬਿਊਰੋ

October 23, 2015

ਚੰਡੀਗੜ੍ਹ ( 22 ਅਕਤੂਬਰ, 2015): ਪੰਜਾਬ ਪੁਲਿਸ ਦੇ ਸਹਾਇਕ ਪੁਲਿਸ ਮੁਖੀ ਆਈ.ਪੀ.ਐਸ ਸਹੋਤਾ ਨੇ ਪਿਛਲੇ ਦਿਨੀ ਦਾਅਵਾ ਕੀਤਾ ਕਿ ਬਰਗਾੜੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਪੁਲਿਸ ਨੇ ਇਸ ਕੇਸ ਵਿੱਚ ਪਿੰਡ ਪੰਜਗਰਾਈਆਂ ਦੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਪੁਲਿਸ ਨੇ ਕਿਹਾ ਕਿ ਕਥਿਤ ਦੋਸ਼ੀ ਰੁਪਿੰਦਰ ਸਿੰਘ ਨੂੰ ਆਸਟਰੇਲਆਂ ਅਤੇ ਦੁਬਈ ਤੋਂ ਪੈਸਾ ਮਿਲਿਆ ਹੈ।ਪੁਲਿਸ ਨੇ ਰੁਪਿੰਦਰ ਨੂੰ ਆਏ ਫੋਨ ਦੀਆਂ ਕਾਲਾਂ ਦੇ ਕੁਝ ਹਿੱਸੇ ਆਪਣੇ ਦਾਅਵੇ ਦੇ ਹੱਕ ਵਿੱਚ ਪੇਸ਼ ਕੀਤੇ।

ਪਰ ਪੁਲਿਸ ਵੱਲੋਂ ਕੀਤੇ ਦਾਅਵਿਆਂ ਦਾ ਖੋਖਲਾਪਨ ਪੁਲਿਸ ਵੱਲੋਂ ਦੱਸੇ ਜਾਂਦੇ ਅਣਪਛਾਤੇ ਫੋਨ ਕਰਨ ਵਾਲਿਆਂ ਨੇ ਨੰਗਾ ਕਰ ਦਿੱਤਾ।ਆਸਟਰੇਲੀਆ ਤੋਂ ਸੁਖਜੀਤ ਸਿੰਘ ਦਿਉਲ ਅਤੇ ਦੁਬਈ ਤੋਂ ਹਰਦੀਪ ਸਿੰਘ ਖਾਲਸਾ ਨੇ ਮੀਡੀਆ ਨਾਲ ਗੱਲ ਕਰਕੇ ਪੁਲਿਸ ਦੇ ਝੂਠ ਨੂੰ ਨੰਗਾ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪੈਸੇ ਕੋਟਕਪੂਰਾ ਪੁਲਿਸ ਲਾਠੀਚਾਰਜ਼ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੇ ਇਲਾਜ਼ ਲਈ ਭੇਜਿਆ ਸੀ।ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਪੁਲਿਸ ਕਿਸ ਤਰਾਂ ਉਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਾਜਿਸ਼ ਨਾਲ ਜੋੜਨ ਲਈ ਝੂਠੀ ਕਹਾਣੀ ਘੜ ਰਹੀ ਹੈ।

ਇਸ ਤੋ ਇਲਾਵਾ ਸਿੱਖ ਜੱਥੇਬੰਦੀਆਂ ਦੇ ਆਗੂ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਿਰੁੱਧ ਰੋਸ ਮੁਜ਼ਾਹਰੇ ਕਰ ਰਹੇ ਹਨ, ਨੇ ਵੀ ਪੁਲਿਸ ਦੇ ਦਾਅਵਿਆਂ ਨੂੰ ਰੱਦ ਕੀਤਾ ਹੈ। ਵੇਖੋ ਸਿੱਖ ਸਿਆਸਤ ਨਿਊਜ਼ ਵੱਲੋਂ ਸੁਖਬੀਰ ਸਿੰਘ ਦਿਉਲ ਅਤੇ ਹਰਦੀਪ ਸਿੰਘ ਦੁਬਈ ਦੇ ਬਿਆਨਾਂ ‘ਤੇ ਅਧਾਰਿਤ ਤਿਆਰ ਰਿਪੋਰਟ:

ਵੇਖੋ ਸਿੱਖ ਸਿਆਸਤ ਨਿਊਜ਼ ਵੱਲੋਂ ਸੁਖਬੀਰ ਸਿੰਘ ਦਿਉਲ ਅਤੇ ਹਰਦੀਪ ਸਿੰਘ ਦੁਬਈ ਦੇ ਬਿਆਨਾਂ ‘ਤੇ ਅਧਾਰਿਤ ਤਿਆਰ ਰਿਪੋਰਟ:

ਚੰਡੀਗੜ੍ਹ ( 22 ਅਕਤੂਬਰ, 2015): ਪੰਜਾਬ ਪੁਲਿਸ ਦੇ ਸਹਾਇਕ ਪੁਲਿਸ ਮੁਖੀ ਆਈ.ਪੀ.ਐਸ ਸਹੋਤਾ ਨੇ ਪਿਛਲੇ ਦਿਨੀ ਦਾਅਵਾ ਕੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: