March 26, 2012 | By ਬਲਜੀਤ ਸਿੰਘ
ਸਾਊਥਾਲ (25 ਮਾਰਚ 2012): ਇੰਗਲੈਂਡ ਅਤੇ ਯੂਰਪ ਦੇ ਗੁਰਦਵਾਰਿਆਂ ਦੀ ਸਭ ਤੋਂ ਸਾਂਝੀ ਸਟੇਜ ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਨੂੰ ਪੂਰਨ ਤੋਰ ਤੇ ਸਮਰਪਤਿ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਲੱਖਾਂ ਹੀ ਸਿੱਖਾਂ ਨੇ ਸਿ਼ਕਰਤ ਕਰਕੇ ਹਿੰਦੋਸਤਾਨ ਦੀ ਜੇਲ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸੋਚ ਤੇ ਪਹਿਰਾ ਦਿੰਦਿਆ ਨਗਰ ਕੀਰਤਨ ਨੂੰ ਇਕ ਲਹਿਰ ਦਾ ਰੂਪ ਦੇ ਦਿੱਤਾ ਗਿਆ।ਯੂ.ਕੇ ਦੇ ਸੰਸਦ ਮੈਬਰਾਂ, ਮੇਅਰਾਂ ਨੇ ਭਾਈ ਰਾਜੋਆਣਾ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਕੇ ਹਿੰਦੋਸਤਾਨ ਸਰਕਾਰ ਵਲੋਂ ਦਿੱਤੀ ਜਾ ਰਹੀ ਫ਼ਾਂਸੀਂ ਨੂੰ ਮੁੱਢੋਂ ਰੱਦ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ।
ਨਗਰ ਕੀਰਤਨ ਸਬਦ ਗੁਰੁ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ, ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਹੈਵਲੋਕ ਰੋਡ ਤੋਂ ਹੁੰਦਾ ਹੋਇਆ ਕਿੰਗ ਸਟਰੀਟ, ਸਾਊਥ ਰੋਡ, ਸਾਊਥਾਲ ਬ੍ਰਰੋਡਵੈਅ, ਔਕਸਬ੍ਰਿਜ਼ ਰੋਡ ਤੇ ਹੁੰਦਾ ਹੋਇਆ ਪਾਰਕ ਐਵਨਿਊਂ ਗੁਰਦਵਾਰਾ ਸਾਹਿਬ ਵਿਖੇ ਸਾਮੀਂ ਪੰਜ ਵਜੇ ਸਮਾਪਤ ਹੋਇਆ। ਨਗਰ ਕੀਰਤਨ ਦੀ ਆਰਭੰਤਾ ਦੀ ਅਰਦਾਸ ਭਾਈ ਅਮਰੀਕ ਸਿੰਘ ਅਤੇ ਸਮਾਪਤੀ ਦੀ ਅਰਦਾਸ ਸਿੰਘ ਸਭਾ ਦੇ ਹੈਂਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਪੱਟੀ ਨੇ ਕੀਤੀ। ਪ੍ਰਬੰਧਕਾਂ ਵਲੋਂ ਭਾਈ ਬਲਵੰਤ ਸਿੰਘ ਰਾਜੋਆਣੇ ਸਮੇਤ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ ਸਮੇਤ ਹਿੰਦੋਸਤਾਨ ਦੀਆਂ ਜੇਲਾਂ ਅਤੇ ਵਿਦੇਸਾਂ ਵਿੱਚ ਬੰਦ ਸਿੰਘਾਂ ਦੀ ਚੜਦੀ ਕਲਾ ਦੀ ਅਰਦਾਸ ਕੀਤੀ ਗਈ। ਨਗਰ ਕੀਰਤਨ ਦੇ ਸਭ ਤੋਂ ਅੱਗੇ ਨੋਜਵਾਨ ਨਗਾਰਾ ਵਜਾ ਰਹੇ ਸਨ ਉਪਰੰਤ ਸਿੱਖ ਸੰਗਤਾਂ ਸੜਕਾਂ ਨੂੰ ਝਾੜੂ ਮਾਰ ਕੇ ਸਾਫ਼ ਕਰ ਰਹੀਆਂ ਸਨ। ਨਗਰ ਕੀਰਤਨ ਸਮੇਂ ਤੋਂ ਕੁਝ ਘੰਟੇ ਲੇਟ ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਹੈਵਲੋਕ ਰੋਡ ਤੋਂ ਸਾਢੇ ਗਿਆਰਾ ਵਜੇ ਸੁਰੂ ਹੋਇਆ। ਇਸ ਮੌਕੇ ਸਬਦ ਗੁਰੁ ਨੂੰ ਫੁੱਲਾਂ ਨਾਲ ਸਜਾਈ ਸੌਹਣੀ ਪਾਲਕੀ ਵਾਲੇ ਟਰੱਕ ਵਿਚ ਸਜਾਇਆ ਗਿਆ। ਇਸ ਮੌਕੇ ਦੇਸ-ਵਿਦੇਸ ਤੋਂ ਪਹੁੰਚੀਆਂ ਸਿੱਖ ਸੰਗਤਾਂ ਨੂੰ ਸਭਾ ਦੇ ਮੁੱਖ ਸੇਵਾਦਾਰ ਸ ਹਿੰਮਤ ਸਿੰਘ ਸੋਹੀ ਨੇ ਵਿਸਾਖੀ ਦੀਆਂ ਮੁਬਾਰਕਬਾਦ ਦਿੱਤੀ ਗਈ। ਹੇਜ਼-ਹੀਲਿੰਗਡਨ ਦੇ ਸੰਸਦ ਮੈਂਬਰ ਜੌਨ ਮੇਕਡੋਨਲਜ਼ ਨੇ ਭਾਈ ਰਾਜੋਆਣੇ ਦੇ ਹੱਕ ਵਿਚ ਖੜੇ ਹੁੰਦੇ ਹਿੰਦੋਸਤਾਨ ਸਰਕਾਰ ਨੂੰ ਭਾਈ ਰਾਜੋਆਣਾ ਦੀ ਫ਼ਾਂਸੀਂ ਦੀ ਸਜ਼ਾ ਰੱਦ ਕਰਕੇ ਤਰੁੰਤ ਰਿਹਾਅ ਕਰਨ ਦੀ ਅਪੀਲ ਕੀਤੀ ਗਈ। ਈਲਿੰਗ-ਸਾਊਥਾਲ ਦੇ ਸੰਸਦ ਮੈਂਬਰ ਸੰ੍ਰੀ ਵਰਿੰਦਰ ਸਰਮਾਂ ਨੇਸਮੁੱਚੀ ਸਿੱਖ ਕੌਮ ਨੂੰਇੰਗਲੈਂਡ ਵਿਚ ਆਪਸੀ ਭਾਈਚਾਰਾਕ ਸਾਂਝ ਬਣਾਈ ਰੱਖਣ ਤੇ ਇਸ ਦੇਸ ਵਿਚ ਤਰੱਕੀ ਲਈ ਪਾਏ ਯੋਗਦਾਨ ਲਈ ਵਧਾਈ ਦਿੱਤੀ ਗਈ ਅਤੇ ਕਿਸੇ ਵੀ ਦੇਸ ਅੰਦਰ ਦਿੱਤੀ ਜਾਂਦੀ ਫ਼ਾਂਸੀਂ ਨੂੰ ਤਰੁੰਤ ਰੱਦ ਕਰਨ ਲਈ ਆਖਿਆ ਗਿਆ।ਇਸ ਮੌਕੇ ਸਭਾ ਦੇ ਸਟੇਜ ਸਕੱਤਰ ਤੇ ਨੋਜਵਾਨ ਆਗੂ ਸ ਸੁਖਦੀਪ ਸਿੰਘ ਰੰਧਾਵਾ ਨੇ ਭਾਈ ਰਾਜੋਆਣਾ ਦੀ ਸੋਚ ਤੇ ਪਹਿਰਾ ਦਿੰਦਿਆਂ ਨੋਜਵਾਨਾਂ ਵਲੋਂ ਕੇਸਰੀ ਨਿਸ਼ਾਨ, ਕੇਸਰੀ ਦਸਤਾਰਾਂ ਸਜਾ ਕੇ ਉਨ੍ਹਾਂ ਦੀ ਸੋਚ ਤੇ ਪਹਿਰਾ ਦੇਣ ਦੇ ਲਏ ਪ੍ਰਣ ਕਰਨ ‘ਤੇ ਵਧਾਈ ਦਿੱਤੀ ਗਈ। ਉਨ੍ਹਾ ਕਿਹਾ ਕਿ ਭਾਈ ਰਾਜੋਆਣਾ ਕੌਮ ਦਾ ਬਬਰ ਸੇ਼ਰ ਤੇ ਅਨਮੋਲ ਹੀਰਾ ਹੈ ਅਤੇ ਉਹ ਸਾਡੀ ਕੌਮ ਦੀ ਅਜ਼ਾਦ ਹਸਤੀ ਨੂੰ ਬਰਕਰਾਰ ਰੱਖਣ ਲਈ 31 ਮਾਰਚ ਨੂੰ ਹਿੰਦੋਸਤਾਨ ਵਲੋਂ ਤਿਆਰ ਫ਼ਾਂਸੀਂ ਦੇ ਰੱਸੇ ਨੂੰ ਚੁੰਮਣ ਲਈ ਤਿਆਰ ਬਰ ਤਿਆਰ ਬੈਠਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਸ ਦੀ ਸੋਚ ਦੀ ਕਦਰ ਕਰਦੇ ਹੋਏ ਘਰਾਂ ਤੇ ਕੇਸਰੀ ਨਿਸ਼ਾਨ ਝੂਲਾਉਣੇ ਚਾਹੀਦੇ ਹਨ।ਨਗਰ ਕੀਰਤਨ ਵਿਚ ਅਕਾਲ ਸਹਾਏ ਗਤਕਾ ਅਖਾੜੇ ਦੇ ਬਚਿਆਂ ਨੇ ਗਤਕੇ ਦੇ ਜੌਹਰ ਵਿਖਾਏ ਗਏ। ਸਭਾ ਦੇ ਅਧੀਨ ਚਲ ਰਹੇ ਪਹਿਲੇ ਖਾਲਸਾ ਸਕੂਲ ਦੇ ਬੱਚੇ ਸਕੂਲ ਵਰਦੀ ਵਿਚ ਤੁਰ ਰਹੇ ਸਨ ਤੇ ਉਨ੍ਹਾਂ ਦੀ ਦੇਖ ਰੇਖ ਜਿਥੇ ਅਧਿਆਪਕ ਪੂਰੀ ਤਨ ਦੇਹੀ ਨਾਲ ਕਰ ਰਹੇ ਸਨ , ਉਥੇ ਹੀ ਸਭਾ ਦੇ ਕਮੇਟੀ ਮੈਂਬਰ ਬੱਚੀਆ ਦੀ ਦੇਖ-ਭਾਲ ਰੱਖਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਸਨ। ਇਸ ਮੌਕੇ ਗੁਰਦਵਾਰਾ ਅਮਰ ਦਾਸ ਜੀ, ਗੁਰਦਵਾਰਾ ਨਾਨਕ ਦਰਬਾਰ, ਗੁਰਦਵਾਰਾ ਰਾਮਗੜ੍ਹੀਆਂ ਸਭਾ, ਗੁਰਦਵਾਰਾ ਭਗਤ ਰਾਵਿਦਾਸ ਜੀ, ਗੁਰਦਵਾਰਾ ਮੀਰੀ-ਪੀਰੀ, ਗੁਰਦਵਾਰਾ ਮਾਂਗਟ ਹਾਲ, ਡੋਕਲ ਪਰਿਵਾਰ ਅਤੇ ਹਿੰਦੂ ਸਭਾ, ਹਿੰਦੂ ਮੰਦਰ ਵਲੋਂ ਸੁੰਦਰ ਰੁਮਲੇ ਤੇ ਫੁੱਲਾਂ ਦੇ ਗੁਰਲਦਸਤੇ ਸਬਦ ਗੁਰੁ ਨੂੰ ਭੇਟ ਕੀਤੇ ਗਏ।ਨਗਰ ਕੀਰਤਨ ਵਿਚ ਬੈਂਡ, ਫ਼ਾਇਰ ਬ੍ਰਿਗੈਡ, ਪੁਲਸ, ਸੇਂਟ ਜੌਨ ਐਬੂਲੈਂਸ, ਫ਼ਸਟ ਏਡ ਵਾਲਿਆ ਨੇ ਸਮੂਲਿਅਤ ਕੀਤੀ ਗਈ।ਜਿ਼ਕਰਯੋਗ ਹੈ ਕਿ ਭਾਂਵੇਂਕਿ ਗੁਰਦਵਾਰਾ ਸ੍ਰੀ ਗੁਰੁ ਸਿੰਘ ਸਭਾ ਵਲੋਂ ਵਿਸਾਖੀ ਦੇ ਸੰਬੰਧ ਵਿਚ ਨਗਰ ਕੀਰਤਨ ਹਰ ਸਾਲ ਸਜਾਇਆਂ ਜਾਂਦਾ ਹੈ ਪੰਰਤੂ ਹਿੰਦੋਸਤਾਨ ਸਰਕਾਰ ਤੇ ਅਦਾਲਤਾਂ ਵਲੋਂ ਭਾਈ ਬਲਵੰਤ ਸਿੰਘ ਰਾਜੌਆਣਾ ਦੇ ਆਏ ਫ਼ਾਂਸੀਂ ਅੰਦੇਸਾਂ ਤੇ ਯੂਰਪ ਤੇ ਇੰਗਲੈਂਡ ਭਰ ਦੀਆਂ ਸੰਗਤਾਂ ਵਿਚ ਹਿੰਦੋਸਤਾਨ ਸਰਕਾਰ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਸੀ, ਜਦੋਂ ਕਿ ਹਿੰਦੋਸਤਾਨ ਵਿਚ ਦਿੱਲੀ ਸਮੇਤ ਸੰਨ 84 ਦੇ ਸਿੱਖ ਕਤਲੇਆਮ ਲਈ ਜਿ਼ੰਮੇਵਾਰ ਵਿਅਕਤੀ ਅੱਜ ਵੀ ਹਿੰਦੋਸਤਾਨ ਦੇ ਸਿਸਟਮ ਨੂੰ ਚਲਾ ਰਹੇ ਹਨ , ਦੇ ਕਾਰਨ ਵਿਸਾਖੀ ਨਗਰ ਕੀਰਤਨ ਭਾਈ ਰਾਜੋਆਣਾ ਨੂੰ ਸਮਰਪਤਿ ਹੋ ਗਿਆ ਅਤੇ ਆਪਣੇ ਹੱਕਾਂ ਤੇ ਅਜ਼ਾਦੀ ਖਾਤਰ ਹਜ਼ਾਰਾਂ ਨੋਜਵਾਨਾਂ ਵਲੋਂ ‘ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ’ ਆਦਿ ਨਾਅਰੇ ਲਾ ਜਾ ਰਹੇ ਸਨ। ਇਸ ਨਗਰ ਕੀਰਤਨ ਵਿਚ ਬੱਚੇ, ਬੁੱਢੇ, ਔਰਤਾਂ ਨੋਜਵਾਨ ਮੁੰਡੇ, ਕੁੜੀਆਂ ਹੱਥਾਂ ਵਿਚ ਭਾਈ ਰਾਜੋਆਣਾ ਦੀ ਤਸਵੀਰ ਲੈ ਕੇ ਕੇਸਰੀ ਦਸਤਾਰਾਂ ਤੇ ਚੁੰਨੀਆਂ ਲੈ ਕੇ ਸਾਮਿਲ ਹੋਈਆਂ।
ਨਗਰ ਕੀਰਤਨ ਦੇ ਪੰਜ ਘੰਟੇ ਦੇ ਲੰਮੇ ਪੇਂਢੇ ਦੌਰਾਨ ਭਾਈ ਰਣਜੀਤ ਸਿੰਘ ਗੰਗਾ ਨਗਰ ਵਾਲੇ, ਭਾਈ ਗੁਰਪ੍ਰੀਤ ਸਿੰਘ ਲੁਧਿਆਣਾ, ਅਖੰਡ ਕੀਰਤਨੀ ਜਥੇ ਵਲੋਂ ਭਾਈ ਪ੍ਰਿਥੀਪਾਲ ਸਿੰਘ ਸਾਊਥਾਲ, ਭਾਈ ਤਿਰਲੋਕ ਸਿੰਘ ਨਿਰਮਾਣ, ਖਾਲਸਾ ਸਕੂਲ ਦੇ ਨਿੱਕੇ ਬੱਚਿਆਂ ਅਤੇ ਹਜੂਰੀ ਰਾਗੀ ਭਾਈ ਜਸਬੀਰ ਸਿੰਘ ਦਰਬਾਰ ਸਾਹਿਬ ਵਾਲਿਆਂ ਵਲੋਂ ਰਸ-ਭਿੰਨਾਂ ਕੀਰਤਨ ਕੀਤਾ ਗਿਆ।
ਇਸ ਮੌਕੇ ਨੋਜਵਾਨਾਂ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਸ ਤੇ ਭਾਈ ਰਾਜੋਆਣਾ ਨੂੰ ਹਿੰਦੋਸਤਾਨ ਸਰਕਾਰ ਵਲੋਂ ਫ਼ਾਂਸੀਂ ਦੇਣ ਬਦਲੇ ਸ਼ਰਮ ਕਰਨ ਲਈ ਆਖਿਆ ਜਾ ਰਿਹਾ ਸੀ ਅਤੇ ਵੰਡੇ ਗਏ ਪੇਪਰਾਂ ਤੇ ਭਾਈ ਰਾਜੋਆਣਾ ਨੂੰ ਖਾਲਿਸਤਾਨੀ ਲਹਿਰ ਦਾ ਮੌਢੀ ਹੋਣ ਤੇ ਫ਼ਖਰ ਮਹਿਸੂਸ ਕਰਨ ਵਾਲੇ ਅੰਗਰੇਜੀ ਵਾਲੇ ਪਰਚੇ ਵੰਡੇ ਗਏ, ਜਿਸ ਤੇ ਭਾਈ ਰਾਜੋਆਣਾ ਨੂੰ ਸਿੱਖਾਂ ਦੀ ਅਜ਼ਾਦੀ ਦੀ ਜੰਗ ਦਾ ਸਿਪਾਹੀ ਦੱਸਿਆ ਗਿਆ ਅਤੇ ਜੰਗੀ ਕੈਦੀ ਨੂੰ ਮੌਤ ਦੀ ਸਜ਼ਾ ਨਾ ਦੇਣ ਦੀ ਵਕਾਲਤ ਕੀਤੇ ਪਰਚੇ ਵੰਡੇ ਗਏ। ਸੈਂਕੜੇ ਨੋਜਵਾਨਾਂ ਵਲੋਂ ‘ਖਾਲਿਸਤਾਨ ਜਿੰਦਾਬਾਦ’, ‘ਰਾਜੋਆਣਾ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ’ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿ਼ੰਦਾਬਾਦ ਦੇ ਅਕਾਸ਼ ਗੂੰਜ਼ ਨਾਅਰੇ ਲਾਏ ਜਾ ਰਹੇ ਸਨ।
ਨਗਰ ਕੀਰਤਨ ਦੇ ਰਸਤੇ ਵਿਚ ਜਿਥੇ ਸਿੱਖ ਸੰਗਤਾਂ ਵਲੋਂ ਚਾਹ ਪਕੌੜੇ, ਕੜੀ ਚੌਲ, ਦਹੀ ਭੱਲੇ, ਪੂਰੀਆਂ ਛੋਲੇ, ਆਇਸ ਕਰੀਮ, ਡਿਰਕਿੰਸ ਆਦਿ ਦੇ ਸਟਾਲ ਲਾ ਕੇ ਸੰਗਤਾਂ ਨੂੰ ਲੰਗਤ ਵਰਤਾਇਆ ਜਾ ਰਿਹਾ ਸੀ। ਉਥੇ ਹੀ ਸ੍ਰੀ ਗੁਰੁ ਸਿੰਘ ਸਭਾ ਸਾਊਥਾਲ ਦੇ ਪ੍ਰਬੰਧ ਅਤੇ ਸੰਗਤਾਂ ਵਲੋਂ ਵੱਖ ਵੱਖ ਤੌਰ ਤੇ ‘ਭਾਈ ਰਾਜੋਆਣੇ ਦੀ ਤਸਵੀਰ ਵਾਲੀਆਂ ਤਖਤੀਆਂ ਸਮੇਤ ਟੀ-ਸਰਟਾਂ ਮੁਫ਼ਤ ਵੰਡੀਆਂ ਗਈਆਂ।ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਨੂੰ ਵੇਖ ਪ੍ਰਬੰਧਕ ਫੁੱਲੇ ਨਹੀਂ ਸਮਾ ਰਹੇ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸ ਹਰਚੰਦ ਸਿੰਘ ਗਰੇਵਾਲ, ਬੀਬੀ ਸਰਬਜੀਤ ਕੌਰ, ਬੀਬੀ ਜਗਦੀਪ ਕੋਰ, ਜਨਰਲ ਸਕੱਤਰ ਸ ਪਰਵਿੰਦਰ ਸਿੰਘ ਗਰਚਾ, ਸ ਜਸਵੰਤ ਸਿੰਘ ਗਰੇਵਾਲ, ਸ ਤੇਜਿੰਦਰ ਸਿੰਘ ਸਮਰਾ, ਦਲ ਖਾਲਸਾ ਦੇ ਕੌਮਾਂਤਰੀ ਮੀਤ ਪ੍ਰਧਾਨ ਭਾਈ ਮਨਮੋਹਨ ਸਿੰਘ ਖਾਲਸਾ, ਸ ਹਰਜੀਤ ਸਿੰਘ ਸਰਪੰਚ, ਸ ਬਲਬੀਰ ਸਿੰਘ ਸੈਣੀ, ਦਲ ਖਾਲਸਾ ਯੂ.ਕੇ ਦੇ ਮੁਖੀ ਗੁਰਚਰਨ ਸਿੰਘ, ਸ ਗੁਰਪ੍ਰੀਤ ਸਿੰਘ, ਭਾਈ ਬਲਬੀਰ ਸਿੰਘ ਬੈਂਸ, ਸ ਜਸਬੀਰ ਸਿੰਘ, ਸ ਮੰਗਲ ਸਿੰਘ, ਉਘੇ ਸਿੱਖ ਵਕੀਲ ਸ ਅਮਰਜੀਤ ਸਿੰਘ ਭੱਚੂ, ਸ ਅਮਰਜੀਤ ਸਿੰਘ ਖਾਲੜਾ, ਭਾਈ ਦਵਿੰਦਰਜੀਤ ਸਿੰਘ ਸਲੋਅ, ਸ ਦਲਜੀਤ ਸਿੰਘ, ਭਾਈ ਪ੍ਰਿਥੀਪਾਲ ਸਿੰਘ, ਸ ਅਮਰੀਕ ਸਿੰਘ ਏਅਰ ਪੋਰਟ, ਸ ਜਸਪਾਲ ਸਿੰਘ ਸਲੋਅ, ਸ ਗੁਰਮੇਲ ਸਿੰਘ ਮੱਲ੍ਹੀ, ਸ ਬਲਜੀਤ ਸਿੰਘ ਮੱਲ੍ਹੀ, ਯੂਨਾਈਟਿਡ ਖਾਲਸਾ ਦਲ ਦੇ ਮੁੱਖੀ ਸ ਨਿਰਮਲ ਸਿੰਘ ਸੰਧੂ, ਕੌਸ਼ਲਰ ਰਾਜੂ ਸੰਸਾਰਪੁਰੀ, ਸਾਬਕਾ ਕੌਸ਼ਲਰ ਸ ਮਨਜੀਤ ਸਿੰਘ, ਸ ਗਰੁਪ੍ਰਤਾਪ ਸਿੰਘ ਭੁੱਲਰ, ਸ ਜਸਵੰਤ ਸਿੰਘ ਠੇਕੇਦਾਰ, ਸ ਪਰਵਿੰਦਰ ਸਿੰਘ ਬੱਲ, ਸਭਾ ਦੇ ਸਾਬਕਾ ਮੁੱਖੀ ਸ ਦੀਦਾਰ ਸਿੰਘ ਰੰਧਾਵਾ, ਸ ਸੁਰਿੰਦਰ ਸਿੰਘ ਪੂਰੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖਾਂ ਨੇ ਨਗਰ ਕੀਰਤਨ ਵਿਚ ਸਿ਼ਕਰਤ ਕੀਤੀ ਗਈ।
Related Topics: Bhai Balwant Singh Rajoana, Sikh Diaspora