ਸਿੱਖ ਖਬਰਾਂ

ਸਿੱਖ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੌਮੀ ਘਰ ਦੀ ਪ੍ਰਾਪਤੀ: ਭਾਈ ਗੋਪਾਲਾ

By ਸਿੱਖ ਸਿਆਸਤ ਬਿਊਰੋ

November 26, 2014

ਅੰਮ੍ਰਿਤਸਰ( 26 ਨਵੰਬਰ, 2014): ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾੲੀ ਬਲਵੰਤ ਸਿੰਘ ਗੋਪਾਲਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਨਿੱਤ ਨਵੇਂ ਹਮਲੇ ਕੌਮ ਤੇ ਹੋ ਰਹੇ ਹਨ , ਡੇਰਾਵਾਦ ਵੱਲੋ ਸਿੱਖੀ ਸਿਧਾਤਾਂ, ਸਿੱਖ ਪ੍ਰੰਪਰਾ ਅਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਸਿੱਧੇ ਤੌਰ ਤੇ ਚੈਲਿੰਜ਼ ਕੀਤਾ ਜਾ ਰਿਹਾ ਹੈ।

ਆਰ. ਐੱਸ. ਐੱਸ ਵਰਗੀਆਂ ਕੱਟੜ ਹਿੰਦੂਵਾਦੀ ਜੱਥੇਬੰਦੀਆਂ ਸਿੱਖਾਂ ਨੂੰ ਹਿੰਦੂਤਵ ਦਾ ਅੰਗ ਗਰਦਾਨ ਰਹੀਆਂ ਹਨ, ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦਾ ਸ਼ਿਕਾਰ ਬਣਾ ਕੇ ਪੰਜਾਬ ਦਾ ਭਵਿੱਖ ਹਨੇਰੇ ਭਰਿਆ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮਾਣਮੱਤੇ ਸੱਭਿਆਚਾਰ ਨੂੰ ਪਲੀਤ ਕੀਤਾ ਜਾ ਰਿਹਾ ਹੈ।ਘੱਟ ਗਿਣਤੀਆਂ ਦੇ ਧਰਮ ਅਤੇ ਕਦਰਾਂ ਕੀਮਤਾਂ ‘ਤੇ ਬਹੁਗਿਣਤੀ ਵੱਲੋਂ ਨਿਰੰਤਰਾ ਹਮਲੇ ਹੋ ਰਹੇਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਅਲਾਮਤਾਂ ਦੀ ਜੜ੍ਹ ਸਿੱਖਾਂ ਦਾ ਆਪਣੀ ਹੋਣੀ ਦੇ ਮਾਲਕ ਆਪ ਨਾ ਹੋਣਾ ਹੈ।ਭਾਈ ਗੋਪਾਲਾ ਨੇ ਕਿਹਾ ਕਿ ਹੁਣ ਖਾਲਿਸਤਾਨ ਦੀ ਪ੍ਰਾਪਤੀ ਲਈ ਇੱਕ ਮਿਕ ਹੋਣ ਦਾ ਵੇਲਾ ਹੈ।ਫ਼ੈਡਰੇਸ਼ਨ ਦਾ ਮੁੱਖ ਨਿਸ਼ਾਨਾ ਖਾਲਸਾ ਰਾਜ ਦੀ ਪ੍ਰਾਪਤੀ ਹੈ ਅਤੇ ਭਿੰਡਰਾਵਾਲਾ ਫੈੱਡਰੇਸ਼ਨ ਸੰਤ ਜਰਨੈਲ ਸਿਮਘ ਖਾਲਸਾ ਦੇਬਚਨਾਂ ‘ਤੇ ਪਹਿਰਾ ਦਿੰਦੀ ਹੋਈ ਇਸਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰੇਗੀ।

ਇਸ ਮੌਕੇ ਅੰਮ੍ਰਿਤਸਰ ਜਿਲਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼ਹਿਰੀ ਪ੍ਰਧਾਨ ਸੰਦੀਪ ਸਿੰਘ ਫ਼ੌਜੀ,ਜਿਲਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਟੋਨੀ ਖ਼ਾਲਿਸਤਾਨੀ,ਮਲਕੀਤ ਸਿੰਘ ਖ਼ਾਲਸਾ,ਹਰਪ੍ਰੀਤ ਸਿੰਘ ਬੰਟੀ,ਸਿਮਰਜੀਤ ਸਿੰਘ ਲੁਧਿਆਣਾ,ਜਸਪਿੰਦਰ ਸਿੰਘ ਗੁੱਗੂ ਤੇ ਹੋਰ ਵਰਕਰ ਵੀ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: