ਸਿਆਸੀ ਖਬਰਾਂ

ਸੋਹਣ ਸਿੰਘ ਠੰਡਲ ਵਿਧਾਇਕ ਵਜੋਂ ਵੀ ਅਸਤੀਫਾ ਦੇਣ: ਪੰਚ ਪ੍ਰਧਾਨੀ

By ਸਿੱਖ ਸਿਆਸਤ ਬਿਊਰੋ

May 04, 2011

ਫ਼ਤਿਹਗੜ੍ਹ ਸਾਹਿਬ (4 ਮਈ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ਅਕਾਲੀ ਵਿਧਾਇਕ ਤੇ ਸੰਸਦੀ ਸਕੱਤਰ ਸੋਹਣ ਸਿੰਘ ਠੰਡਲ ਨੇ ਸ਼੍ਰੋਤਾਂ ਤੋਂ ਵੱਦ ਆਮਦਨ ਭ੍ਰਿਸ਼ਟ ਤਰੀਕੇ ਨਾਲ ਇੱਕਠੀ ਕੀਤੀ ਹੈ ਅਦਾਤਲ ਵਲੋਂ ਉਸਨਮੂ ਸਜ਼ਾ ਦੇਣਾ ਇਸ ਗੱਲ ਦਾ ਸਪਸ਼ਟ ਪ੍ਰਮਾਣ ਹੈ। ਉਨ੍ਹਾ ਕਿਹਾ ਕਿ ਸ੍ਰੀ ਠੰਡਲ ਨੂੰ ਸੰਸਦੀ ਸਕੱਤਰ ਵਜੋਂ ਅਸਤੀਫਾ ਦੇਣ ਦੇ ਨਾਲ-ਨਾਲ ਵਿਧਾਇਕ ਵਜੋਂ ਵੀ ਅਸਤੀਫਾ ਦੇਣਾ ਚਾਹੀਦਾ ਹੈ।ਜੇ ਉਹ ਅਜਿਹਾ ਨਹੀਂ ਕਰਦਾ ਤਾਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਖੁਦ ਠੰਡਲ ਤੋਂ ਅਸਤੀਫਾ ਮੰਗਣ। ਉਕਤ ਆਗੂਆ ਨੇ ਕਿਹਾ ਕਿ ਇਕ ਸੰਸਦੀ ਸਕੱਤਰ ਨੂੰ ਅਜਿਹੇ ਦੋਸਾਂ ਵਿੱਚ ਅਦਾਲਤ ਵਲੋਂ ਸਜ਼ਾ ਮਿਲਣੀ ਸਰਕਾਰ ਚਲਾ ਰਹੀ ਪਾਰਟੀ ਲਈ ਬਹੁਤ ਸ਼ਰਮਨਾਕ ਗੱਲ ਹੈ ਖਾਸ ਕਰਕੇ ਜਦੋਂ ਇਸ ਪਾਰਟੀ ਨਾਲ ਸਬੰਧਿਤ ਵਿਧਾਨ ਸਭਾ ਸਪੀਕਰ ਸਮੇਤ ਅੱਧੀ ਦਰਜਨ ਤੋਂ ਵੱਧ ਹੋਰ ਆਗੂ ਵੀ ਅਜਿਹੇ ਅਦਾਲਤੀ ਚੱਕਰਾਂ ਵਿੱਚ ਫਸੇ ਹੋਏ ਹੋਣ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਮੌਕੇ ਬਾਦਲ ਦਲ ਨੂੰ ਇਸ ਸਬੰਧੀ ਲੋਕਾਂ ਅੱਗੇ ਜਵਾਬਦੇਹ ਹੋਣਾ ਪਵੇਗਾ।

ਉਕਤ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਨਾਲ ਇਕ ਵਾਰ ਫਿਰ ਸਾਫ਼ ਹੋ ਗਿਆ ਹੈ ਕਿ ਭ੍ਰਿਸ਼ਟਾਚਾਰ ਮੁਕਤ ਹੋਣ ਦੇ ਦਾਅਵੇ ਕਰਨ ਵਾਲੇ ਬਾਦਲ ਦਲੀਆਂ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਸਮੁੰਦਰ ਵਿੱਚ ਗਲਤਾਨ ਹੋ ਚੁੱਕੀ ਹੈ।ਅਸਲ ਵਿਚ ਪੰਜਾਬ ਦਾ ਹਰ ਵਰਗ ਅੱਜ ਸਰਕਾਰ ਤੇ ਪ੍ਰਸਾਸ਼ਨ ਵਿੱਚ ਫੈਲੇ ਭ੍ਰਿਸ਼ਟਾਚਾਰ ਤੋਂ ਪੀੜਤ ਤੇ ਦੁਖੀ ਹੈ। ਜ਼ਿਆਦਤਰ ਹਾਲਾਤਾਂ ਵਿੱਚ ਲੋਕਾਂ ਦੇ ਛੋਟੇ ਤੋਂ ਛੋਟੇ ਜਾਇਜ਼ ਕੰਮ ਵੀ ਰਿਸ਼ਵਤ ਤੋਂ ਬਿਨਾਂ ਨਹੀਂ ਹੋ ਰਹੇ। ਸਰਕਾਰ ਅਤੇ ਪ੍ਰਸਾਸ਼ਨ ਭਾਈ-ਭਤੀਜਾਵਾਦ ਦੀ ਬੁਰੀ ਤਰ੍ਹਾਂ ਜਕੜ ਵਿੱਚ ਆ ਚੁੱਕੇ ਹਨ। ਉਨਾਂ ਕਿਹਾ ਕਿ ਠੰਡਲ ਦਾ ਮਾਮਲਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: