ਲੁਧਿਆਣਾ ( 18 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਦਾ ਸਿਲਸਲਾ ਰੁਕਣ ਦਾ ਨਾਂ ਨ੍ਹੀ ਲੈ ਰਿਹਾ ਹੈ। ਅੱਜ ਲੁਧਿਆਣਾ ਜਿਲੇ ਦੇ ਡੇਹਲੋਂ ਖੇਤਰ ਵਿੱਚ ਪਿੰਡ ਘਵੱਦੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਖੰਡਤ ਹੋਣ ਦੀ ਦੂਖਦਾਈ ਖ਼ਬਰ ਮਿਲੀ ਹੈ।
ਸਿੱਖ ਸਿਆਸਤ ਨੂੰ ਪਿੰਡ ਦੇ ਸਰੋਤਾਂ ਤੋਂ ਮਲੀ ਖ਼ਬਰ ਅਨੁਸਾਰ ਇਹ ਘਟਨਾਂ 12 ਵਜੇ ਰਾਤ ਤੋ 4 ਵਜੇ ਸਵੇਰੇ ਦੇ ਸਮੇਂ ਦਰਮਿਆਨ ਹੋਣ ਦਾ ਅੰਦਾਜ਼ਾ ਹੈ, ਜਦੋਂ ਗ੍ਰੰਥੀ ਸਿੰਘ ਕਿਤੇ ਹੋਰ ਚੱਲ ਰਹੇ ਆਖੰਡ ਪਾਠ ‘ਤੇ ਰੌਲ ਲਾਉਣ ਗਿਆ ਹੋਇਆ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਖੰਡਤ ਹੋਣ ਦਾ ਪਤਾ ਸਵੇਰੇ 8 ਵਜੇ ਸੰਗਤਾਂ ਨੂੰ ਲੱਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 20 ਅੰਗ ਖੰਡਤ ਹੋਏ ਪਏ ਸਨ।ਬੇਅਦਬੀ ਦੀ ਘਟਨਾ ਦੀ ਖਬਰ ਫੈਲਦਿਆਂ ਸਾਰ ਪਿੰਡ ਘਵੱਦੀ ਅਤੇ ਆਸੇ ਪਾਸੇ ਦੀਆਂ ਸੰਗਤਾਂ ਨੇ ਰੋਸ ਧਰਨਾ ਦਿੰਦਿਆਂ ਡੇਹਲੋਂ –ਸਾਹਨੇਵਾਲ ਸੜਕ ਨੂੰ ਜ਼ਾਮ ਕਰ ਦਿੱਤਾ।ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿਛਲੇ ਇੱਕ ਹਫਤੇ ਵਿੱਚ ਵਾਪਰੀ ਛੇਂਵੀ ਘਟਨਾ ਹੈ।
ਦਮਦਮੀ ਟਕਸਾਲ ਦੇ ਭਾਈ ਬਲਕਾਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸ਼ਨ ਨੇ ਪਿੰਡ ਘਵੱਦੀ ਵਿੱਚ ਵੱਡੀ ਸੰਖਿਆ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਹੈ ਅਤੇ ਹਾਲਾਤ ਬੜੇ ਤਨਾਅ ਪੂਰਨ ਹਨ। ਪੁਲਿਸ ਨੇ ਧਾਰਾ 295 ( ਬੇਅਦਬੀ ਕਰਨ ਦੇ ਮਕਸਦ ਨਾਲ ਕਿਸੇ ਧਰਮਕਿ ਸਥਾਨ ਨੂੰ ਨੁਕਸਾਨ ਪਹੁੰਚਾਉਣਾ) ਅਤੇ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚਾਣੀ) ਅਤੇ ਧਾਰ 34 ਅਧੀਨ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ਼ ਕਰ ਦਿੱਤਾ ਹੈ।