ਚੰਡੀਗੜ੍ਹ: ਪੁਲਵਾਮਾ ਵਿਖੇ ਭਾਰਤੀ ਫੌਜ ‘ਤੇ ਹੋਏ ਆਤਮਘਾਤੀ ਹਮਲੇ ਤੋਂ ਭਾਰਤ ਪੂਰੇ ਭਾਰਤੀ ਉਪਮਹਾਦੀਪ ਦੇ ਵੱਖ-ਵੱਖ ਰਾਜਾਂ ‘ਚ ਭਾਰਤੀ ਜਥੇਬੰਦੀਆਂ ਅਤੇ ਰਾਜਨੀਤਕ ਆਗੂਆਂ ਵਲੋਂ ਫਿਰਕੂ ਤਰਜ ‘ਤੇ ਇਸ ਘਟਨਾ ਦਾ ਬਦਲਾ ਕਸ਼ਮੀਰੀਆਂ ਕੋਲੋਂ ਲਏ ਜਾਣ ਦੇ ਬਿਆਨ ਦਿੱਤੇ ਜਾ ਰਹੇ ਹਨ।
ਕਈਂ ਸ਼ਹਿਰਾਂ ‘ਚ ਹਿੰਦੂ ਕੱਟੜਵਾਦੀ ਜਥੇਬੰਦੀਆਂ ਵਲੋਂ ਪੜ੍ਹਨ ਲਈ ਜਾਂ ਕਿਰਤ ਕਰਨ ਲਈ ਆਏ ਮਸੂਮ ਕਸ਼ਮੀਰੀ ਨੌਜਵਾਨਾਂ ਦੀ ਕੁੱਟਮਾਰ ਕਰਕੇ ਉਹਨਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ।
ਅਜਿਹੇ ਮਾਹੌਲ ਅੰਦਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਕਸ਼ਮੀਰੀ ਨੌਜਵਾਨਾਂ ਦੀ ਰੱਖਿਆ ਲਈ ਸਿੱਖਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਪੰਜਾਬ ਦਾ ਬਿਜਲਈ ਕੇਂਦਰ ਸ਼ਹਿਰ ਮੋਹਾਲੀ ਜਿੱਥੋਂ ਦੇ ਆਲੇ-ਦੁਆਲੇ ਦੇ ਕਾਲਜਾਂ ਅਤੇ ਦਫਤਰਾਂ ‘ਚ ਕਾਫੀ ਗਿਣਤੀ ‘ਚ ਕਸ਼ਮੀਰੀ ਨੌਜਵਾਨ ਪੜ੍ਹਦੇ ਜਾਂ ਕਿਰਤ ਕਰਦੇ ਹਨ ਦੀ ਰੱਖਿਆ ਲਈ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਸਿੱਖ ਨੌਜਵਾਨਾਂ ਵਲੋਂ ਕਸ਼ਮੀਰੀਆਂ ਲਈ ਖੁੱਲ੍ਹੇ ਲੰਗਰ ਅਤੇ ਰੈਣ-ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ, ਆਲੇ ਦੁਆਲੇ ਦੇ ਹੋਰਨਾਂ ਭਾਰਤੀ ਰਾਜਾਂ ‘ਚ ਰਹਿਣ ਵਾਲੇ ਕਸ਼ਮੀਰੀ ਸੁਰੱਖਿਆ ਲਈ ਗੁਰਦੁਆਰਾ ਸਾਹਿਬ ਪਹੁੰਚ ਰਹੇ ਹਨ।
ਕਸ਼ਮੀਰੀ ਨੌਜਵਾਨਾਂ ਦਾ ਕਹਿਣੈ ਕਿ ਇਸ ਵੇਲੇ ਭਾਰਤੀ ਰਾਜਾਂ ‘ਚ ਰਹਿੰਦੇ ਕਸ਼ਮੀਰੀ ਬਹੁਤ ਸਹਿਮੇ ਹੋਏ ਹਨ ਅਜਿਹੇ ਵੇਲੇ ਅਸੀਂ ਸਿੱਖਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨਾਂ ਸਾਡੇ ਕਸ਼ਮੀਰੀ ਭਰਾਵਾਂ ਨੂੰ ਪਨਾਹ ਦਿੱਤੀ ਹੈ।
ਹੇਠਾਂ ਚਲਦੀਆਂ ਛਵੀਆਂ ‘ਚ ਕਸ਼ਮੀਰੀ ਨੌਜਵਾਨਾਂ ਨੂੰ ਸੁਣ ਸਕਦੇ ਹੋ-