ਬਰੇਸ਼ੀਆ( 31 ਅਕਤੂਬਰ, 2015): ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਵੱਖ-ਵੱਖ ਥਾਂਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਉਸਤੋਂ ਬਾਅਦ ਸਿੱਖ ਸੰਗਤਾਂ ‘ਤੇ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਸਿੱਖਾਂ ਦੇ ਸ਼ਹੀਦ ਹੋਣ ਅਤੇ ਸਰਕਾਰ ਵੱਲੋਂ ਇਸ ਸਮੁੱਚੇ ਘਟਨਾਕ੍ਰਮ ‘ਤੇ ਅਪਣਾਏ ਜਾ ਰਹੇ ਰਵੱਈਏ ਖਿਲਾਫ ਅਮਰੀਕ, ਕੈਨੇਡਾ ਅਤੇ ਯੂਰਪ ਭਰ ਦੀਆਾ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਲਾਗਿਨਥਾਲ ਸਵਿਟਜ਼ਰਲੈਂਡ ਦੇ ਆਗੂ ਮਾ:ਕਰਨ ਸਿੰਘ, ਭਾਈ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਦਵਿੰਦਰਜੀਤ ਸਿੰਘ ਸਿੱਖ ਫੈਡਰੇਸ਼ਨ ਯੂ.ਕੇ. ਦੇ ਉੱਦਮ ਸਦਕਾ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਯੂ.ਐਨ.ਓ. ਦੇ ਦਫ਼ਤਰ ਸਾਹਮਣੇ ਸ਼ਾਤਮਈ ਰੋਸ ਮੁਜ਼ਾਹਰਾ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਕੀਤਾ ਗਿਆ ।
ਇਸ ਸਾਂਤਮਈ ਮੁਜ਼ਾਹਰੇ ਵਿਚ ਯੂਰਪ ਭਰ ਤੋਂ ਹਜ਼ਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ।ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਾ ਸਿੱਖ ਆਗੂਆਾ ਨੇ ਕਿਹਾ ਕਿ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਦੇ ਵੱਖ-ਵੱਖ ਇਲਾਕਿਆਾ ਵਿੱਚ ਹੋਈ ਬੇਅਦਬੀ ਜਿੱਥੇ ਸਿੱਖ ਧਰਮ ਵਿਰੋਧੀ ਕੁਝ ਸ਼ਰਾਰਤੀ ਅਨਸਰਾ ਦੀ ਮੌਕੇ ਦੇ ਸ਼ਾਸ਼ਕਾ ਦੀ ਸ਼ਹਿ ਤੇ ਕੀਤੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ। ਰੋਸ ਮੁਜ਼ਾਹਰੇ ਉਪੰਰਤ ਯੂਰਪ ਦੀਆਾ ਕਰੀਬ 100 ਗੁਰਦੁਆਰਾ ਪ੍ਰਬੰਧਕ ਕਮੇਟੀਆਾ ਵੱਲੋਂ ਇੱਕ ਵਿਸ਼ੇਸ਼ ਮੰਗ ਪੱਤਰ ਯੂ.ਐਨ.ਓ. ਦੇ ਦਫਤਰ ਵਿੱਚ ਦਿੱਤਾ ਗਿਆ।
ਰੋਸ ਮੁਜ਼ਾਹਰੇ ਨੂੰ ਮਨੁੱਖੀ ਅਧਿਕਾਰ ਸੰਸਥਾ ਕੈਨੇਡਾ ਤੋਂ ਬੀਬੀ ਨਿਤਾਸ਼ਾ, ਪਾਕਿਸਤਾਨ ਤੋਂ ਇਜਾਨ ਖਾਨ, ਇਟਲੀ ਤੋਂ ਪੰਥ ਦੇ ਪ੍ਰਚਾਰਕ ਭਾਈ ਬਲਜਿੰਦਰ ਸਿੰਘ, ਸੁਰਜੀਤ ਸਿੰਘ ਖੰਡੇਵਾਲਾ, ਬਚਿੱਤਰ ਸਿੰਘ ਸ਼ੌਕੀ, ਸੁਲੱਖਣ ਸਿੰਘ, ਭਾਈ ਜਸਵੀਰ ਸਿੰਘ ਤੂਰ, ਡਾ. ਦਲਵੀਰ ਸਿੰਘ, ਤਾਰ ਸਿੰਘ ਕਰੰਟ, ਸੁਰਿੰਦਰ ਸਿੰਘ ਬੋਰਗੋ, ਜਤਿੰਦਰ ਸਿੰਘ ਕਰਮੋਨਾ, ਹਰਵੰਤ ਸਿੰਘ ਦਾਦੂਵਾਲ, ਜੋਬਨ ਸਿੰਘ, ਹਰਪਾਲ ਸਿੰਘ ਦਾਦੂਵਾਲ, ਗੁਰਦੇਵ ਸਿੰਘ ਕਿਆਪੋ, ਕੇਵਲ ਸਿੰਘ ਲੋਨੀਗੋ, ਰਾਜਵਿੰਦਰ ਸਿੰਘ ਰਾਜਾ, ਜੁਪਿੰਦਰ ਜੋਗਾ, ਸਾਹਿਬ ਸਿੰਘ ਚੱਕ ਮਹਿਰਾ, ਸਿੱਖੀ ਸੇਵਾ ਸੁਸਾਇਟੀ ਤੋ ਜਗਜੀਤ ਸਿੰਘ, ਗੁਰਸ਼ਰਨ ਸਿੰਘ ਤੇ ਕਲਤੂਰਾ ਸਿੱਖ ਇਟਲੀ ਤੋ ਸਿਮਰਜੀਤ ਡੱਡੀਆ, ਫਰਾਸ ਤੋ ਗੁਰਦਿਆਲ ਸਿੰਘ ਖਾਲਸਾ, ਬਸੰਤ ਸਿੰਘ ਪੰਜਹੱਥਾ, ਰਘਬੀਰ ਸਿੰਘ ਕੋਹਾੜ, ਸਪੇਨ ਤੋ ਲਾਭ ਸਿੰਘ, ਬੈਲਜੀਅਮ ਤੋ ਜਗਦੀਸ਼ ਸਿੰਘ ਭੂਰਾ, ਜਰਮਨੀ ਤੋ ਸਤਨਾਮ ਸਿੰਘ, ਦਲਬੀਰ ਸਿੰਘ, ਪੁਰਤਗਾਲ ਤੋ ਜਸਵਿੰਦਰ ਸਿੰਘ, ਰਣਜੀਤ ਸਿੰਘ, ਆਸਟਰੀਆ ਤੋਂ ਮਨਜੀਤ ਸਿੰਘ, ਜਗਤਾਰ ਸਿੰਘ, ਹਾਲੈਡ ਤੋ ਹਰਜੀਤ ਸਿੰਘ, ਮਨਦੀਪ ਸਿੰਘ ਚੌਧਰੀ ਆਦਿ ਨੇ ਸੰਬੋਧਨ ਕੀਤਾ ।
ਇਸ ਰੋਸ ਮੁਜ਼ਾਹਰੇ ਵਿਚ ਵੀ ਇਟਲੀ ਵਿਖੇ 11 ਅਕਤੂਬਰ ਨੂੰ ਪਾਸ ਹੋਏ 6 ਮਤਿਆਾ ‘ਤੇ ਹੀ ਹਾਜ਼ਰ ਸਿੱਖ ਸੰਗਤ ਵੱਲੋਂ ਪ੍ਰਵਾਨਗੀ ਦਿੱਤੀ ਗਈ।