ਖਾਸ ਖਬਰਾਂ

ਸਿੱਖ ਖੋਜ ਕੇਂਦਰ ਨੇ ‘ਪੰਥ ਦੀ ਹਾਲਤ’ ਲੜੀ ਦਾ ਤੀਜਾ ਲੇਖਾ ਗੁਰਦੁਆਰਾ ਸਾਹਿਬ ਸਬੰਧੀ ਜਾਰੀ ਕੀਤਾ

By ਸਿੱਖ ਸਿਆਸਤ ਬਿਊਰੋ

September 28, 2018

ਚੰਡੀਗੜ੍ਹ: ਸਿੱਖ ਖੋਜ ਕੇਂਦਰ (ਸਿੱਖ ਰਿਸਰਚ ਇੰਸਟੀਚਿਊਟ) ਵਲੋਂ ‘ਪੰਥ ਦੀ ਹਾਲਤ’ ਲੜੀ ਦਾ ਤੀਜਾ ਲੇਖਾ ਜਾਰੀ ਕੀਤਾ ਗਿਆ, ਜਿਸ ਵਿਚ ਗੁਰਦੁਆਰਾ ਪ੍ਰਬੰਧ ਅਤੇ ਸੰਗਤ ਵਿਚਕਾਰ ਪਾੜੇ ਸਬੰਧੀ ਖੋਜ ਛਾਪੀ ਗਈ ਹੈ।

“ਗੁਰਦੁਆਰਾ: ਸਿੱਖਾਂ ਲਈ ਸਿੱਖਣ ਦੀ ਥਾਂ” ਨਾਂ ਹੇਠ ਜਾਰੀ ਇਹ ਲੇਖਾ ਸਿੱਖ ਰਿਸਰਚ ਇੰਸਟੀਚਿਊਟ ਦੀ ਵੈਬਸਾਈਟ ‘ਤੇ ਜਾ ਕੇ ਦੇਖਿਆ ਜਾ ਸਕਦਾ ਹੈ।

ਇਸ ਲੇਖੇ ਵਿਚ ਗੁਰਬਾਣੀ, ਇਤਿਹਾਸ ਅਤੇ ਰਹਿਤ ਰਾਹੀਂ ਗੁਰਦੁਆਰਾ ਸਾਹਿਬ ਦੇ ਸਮਾਜਿਕ ਅਤੇ ਇਤਿਹਾਸਕ ਅਰਥਾਂ ਬਾਰੇ ਵਿਚਾਰ ਕੀਤੀ ਗਈ ਹੈ।

ਅਦਾਰੇ ਨੇ ਜਾਣਕਾਰੀ ਦਿੱਤੀ ਕਿ ਇਸ ਲੇਖੇ ਨੂੰ ਬਣਾਉਣ ਲਈ 22 ਦੇਸ਼ਾਂ ਵਿਚ ਰਹਿੰਦੇ 1772 ਸਿੱਖਾਂ ਨਾਲ ਗੱਲਬਾਤ ਕੀਤੀ ਗਈ।

ਇਸ ਲੇਖੇ ਦੇ ਅੰਤ ਵਿਚ ਨਿਜੀ ਅਤੇ ਅਦਾਰਾ ਪੱਧਰ ‘ਤੇ ਗੁਰਦੁਆਰਾ ਸਾਹਿਬ ਦੇ ਮੂਲ ਕਾਰਜ ਨੂੰ ਬਹਾਲ ਕਰਨ ਸਬੰਧੀ ਕੁਝ ਸਲਾਹਾਂ ਦਿੱਤੀਆਂ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: