ਬਰਮਿੰਘਮ: ਸਿੱਖ ਯੂਥ ਯੂ.ਕੇ. ਦੇ ਆਗੂ ਦੀਪਾ ਸਿੰਘ ਨੂੰ ਵੈਸਟ ਮਿਡਲੈਂਡ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਜਾਣ ਦੀ ਖ਼ਬਰ ਹੈ। ਪੁਲਿਸ ਦੇ ਆਪਣੇ ਬਿਆਨ ਮੁਤਾਬਕ 3 ਜੁਲਾਈ ਨੂੰ ਸਵੇਰੇ ਕੀਤੀ ਛਾਪਾਮਾਰੀ ਵਿੱਚ ਬਰਮਿੰਘਮ ਦੇ ਇੱਕ ਪਤੇ ਤੋਂ 38 ਸਾਲਾਂ ਦੇ ਆਦਮੀ ਅਤੇ 49 ਸਾਲਾਂ ਦੀ ਬੀਬੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਨੂੰ ਬਰਮਿੰਘਮ ਦੇ ਹੀ ਇਕ ਠਾਣੇ ਵਿੱਚ ਰੱਖ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਗਿ੍ਰਫਤਾਰੀਆਂ ਬਰਤਾਨੀਆ (ਇੰਗਲੈਂਡ) ਦੇ ਦਾਨ ਕਮਿਸ਼ਨ ਵੱਲੋਂ ਦਾਨ ਦੇ ਤੌਰ ਤੇ ਇਕੱਠੇ ਕੀਤੇ ਵਿੱਤ ਨਾਲ ਜੁੜੇ ਮਾਮਲਿਆਂ ਬਾਰੇ ਸ਼ੁਰੂ ਕੀਤੀ ਗਈ ਪੜਤਾਲ ਨਾਲ ਸੰਬੰਧਤ ਹੈ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਲੰਘੇ ਵਰ੍ਹੇ ਬਰਤਾਨਵੀ ਪੁਲਿਸ ਵੱਲੋਂ ਮਿਡਲੈਂਡਸ ਅਤੇ ਲੰਡਨ ਵਿੱਚ ਕਈ ਥਾਂਵਾਂ ਤੇ ਕੀਤੀ ਗਈ ਛਾਪੇਮਾਰੀ ਵਿੱਚੋਂ ਮਿਲੇ ਸਬੂਤਾਂ ਦੀ ਪੜਤਾਲ ਤੋਂ ਬਾਅਦ ਕੀਤੀਆਂ ਗਈਆਂ ਹਨ।
⊕ ਇਸ ਮਾਮਲੇ ਬਾਰੇ ਵਧੇਰੇ ਵਿਸਤਾਰ ਵਿੱਚ ਖ਼ਬਰ ਤੁਸੀਂ ਸਿੱਖ ਸਿਆਸਤ ਦੇ ਅੰਗਰੇਜ਼ੀ ਖ਼ਬਰਾਂ ਦੇ ਮੰਚ ਤੇ ਪੜ੍ਹ ਸਕਦੇ ਹੋ: