ਅਜਨਾਲਾ(26 ਦਸੰਬਰ, 2014): ਸਿੱਖ ਜੱਥਬੰਦੀਆਂ ਨੇ ਅੱਜ ਸ਼ਹੀਦ ਭਾਈ ਸਤਨਾਮ ਸਿੰਘ ਚੰਗਿਆੜਾ ਦਾ 24ਵਾਂ ਸ਼ਹੀਦੀ ਦਿਹਾੜਾ ਅਜਨਾਲਾ ਨੇੜੇ ਪਿੰਡ ਕੋਟਲੀ ਵਿੱਚ ਮਨਾਇਆ। ਸਿੱਖ ਯੂਥ ਆਫ ਪੰਜਾਬ ਨੇ ਭੇਜੇ ਪ੍ਰੈਸ ਨੋਟ ਵਿੱਚ ਦੱਸਿਆ ਕਿ ਜੱਥਬੰਦੀ ਵੱਲੋਂ ਭਾਈ ਸਤਨਾਮ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੇ ਭੋਗ ਪਾਏ ਗਏ।
ਸਮਾਗਮ ਵਿੱਚ ਬੋਲਦਿਆਂ ਸਿੱਖ ਯੂਥ ਫਰੰਟ ਦੇ ਆਗੂ ਪਪਲਪ੍ਰੀਤ ਸਿੰਘ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੇਨਤੀ ਕੀਤੀ ਕਿ ਉਹ ਸ਼ਹੀਦਾਂ ਦੀਆਂ ਯਾਦਾਂ ਫੋਟੋਆਂ,ਜੀਵਨੀਆਂ ਅਤੇ ਉਨ੍ਹਾਂ ਦੀਆਂ ਲਿਖਤਾਂ ਦੇ ਰੂਪ ਵਿੱਚ ਸੰਭਾਲ ਕੇ ਰੱਖਣ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਡਾ. ਸ਼ਰਨਜੀਤ ਸਿੰਘ ਰਟੌਲ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਹਿੰਦੂਤਵ ਸਰਕਾਰ ਵੱਲੋਂ ਗੁਰਬਤ ਦੇ ਮਾਰੇ ਲੋਕਾਂ ਦੇ ਜਬਰੀ ਹਿੰਦੂ ਧਰਮ ਵਿੱਚ ਸ਼ਾਮਲ ਕਰਨ ਦੀ ਸਖਤ ਨਿਖੇਧੀ ਕੀਤੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਸ. ਅਮਰੀਕ ਸਿੰਘ ਨੰਗਲ ਨੇ ਸੰਗਤਾਂ ਨਾਮ ਵਿਚਾਰ ਸਾਂਝੇ ਕਰਦਿਆਂ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਿੱਖ ਜੱਥਬੰਦੀ ਦੇ ਆਗੂਆਂ ਵੱਲੋਂ 25 ਦੇ ਕਰੀਬ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਿਰੋਪੇ ਬਖਸ਼ਿਸ਼ ਕਰਕੇ ਸਨਮਾਨ ਕੀਤਾ ਗਿਆ।
ਇਸ ਸਮੇਂ ਪ੍ਰਿਤਪਾਲ ਸਿੰਘ ਪ੍ਰੇਸ ਸਕੱਤਰ, ਭਾਈ ਸ਼ਮਸ਼ੇਰ ਸਿੰਘ ਖਾਲਸਾ, ਭਾਈ ਸੁਖਜੀਤ ਸਿੰਘ ਖੇਲਾ,ਭਾਈ ਹਰਕੀਰਤ ਸਿੰਘ, ਭਾਈ ਰਣਜੀਤ ਸਿੰਘ, ਭਾਈ ਸਤਿੰਦਰ ਸਿੰਘ, ਭਾਈ ਜਗਜੀਤ ਸਿੰਘ , ਭਾਈ ਰਨਬੀਰ ਸਿੰਘ,ਭਾਈ ਮਨਿੰਦਰ ਸਿੰਘ, ਸ. ਜਾਗੀਰ ਸਿੰਘ, ਸ. ਕਸ਼ਮੀਰ ਸਿੰਘ, ਭਾਈ ਜਗਤਾਰ ਸਿੰਘ, ਭਾਈ ਬਲਜੀਤ ਸਿਮਘ, ਭਾਈ ਸਨਦੀਪ ਸਿੰਘ ਭਾਈ ਗੁਰਲਾਲ ਸਿੰਘ, ਭਾਈ ਕਮਿੱਕਰ ਸਿੰਘ, ਭਾਈ ਤੇਜਿੰਦਰ ਸਿੰਘ ਹਾਜ਼ਰ ਸਨ।