ਲੰਡਨ: ਅਖਬਾਰੀ ਖ਼ਬਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਕ ਬਰਤਾਨੀਆ ਦੀ ਵੈਸਟ ਮਿਡਲੈਂਡ ਪੁਲਿਸ ਨੇ ਕੁਝ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਭਾਰਤ ਵਿਚ ਵਾਪਰੀਆਂ ਕੁਝ ਘਟਨਾਵਾਂ ਦੀ ਜਾਂਚ ਨਾਲ ਸਬੰਧਿਤ ਦੱਸੀਆਂ ਜਾ ਰਹੀਆਂ ਹਨ। ਇਹ ਛਾਪੇਮਾਰੀ ਪੁਲਿਸ ਦੇ ‘ਅੱਤਵਾਦ ਵਿਰੋਧੀ ਦਸਤੇ’ ਵਲੋਂ ਕੀਤੀਆਂ ਗਈਆਂ ਹਨ।
ਭਾਰਤੀ ਮੀਡੀਆ ਅਦਾਰਿਆਂ ਨੇ ਇਨ੍ਹਾਂ ਛਾਪੇਮਾਰੀਆਂ ਦੀ ਖਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਹੈ ਤੇ ਕੁਝ ਕੁ ਭਾਰਤੀ ਮੀਡੀਆ ਅਦਾਰਿਆਂ ਨੇ ਤਾਂ ਇਨ੍ਹਾਂ ਛਾਪੇਮਾਰੀਆਂ ਨੂੰ ਬੀਤੇ ਦਿਨੀਂ ਹੋਈ ਸਿੱਖ ਫੈਡਰੇਸ਼ਨ ਯੂਕੇ ਦੀ ਸਾਲਾਨਾ ਕਾਨਫਰੰਸ ਨਾਲ ਜੋੜ ਕੇ ਵੀ ਪੇਸ਼ ਕੀਤਾ ਹੈ।
ਇਨ੍ਹਾਂ ਛਾਪੇਮਾਰੀਆਂ ਸਬੰਧੀ ਵੈਸਟ ਮਿਡਲੈਂਡ ਪੁਲਿਸ ਨੇ ਆਪਣੇ ਸੋਸ਼ਲ ਮੀਡੀਆਂ ਖਾਤਿਆਂ ‘ਤੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅੱਗੇ ਵੀ ਜਾਰੀ ਰਹੇਗੀ।
Searches of a number of properties as part of a West Midlands Counter Terrorism Unit (WMCTU) investigation into allegations of extremist activity in India and fraud offences have now concluded; the investigation continues pic.twitter.com/GEshEe2Kn4
— West Midlands Police (@WMPolice) September 19, 2018
ਦੋ ਸਿੱਖ ਵੈਬਸਾਈਟਾਂ ਹੋਈਆਂ ਬੰਦ ਜਿੱਥੇ ਇਕ ਪਾਸੇ ਇਹ ਛਾਪੇਮਾਰੀਆਂ ਹੋਈਆਂ, ਉਸਦੇ ਨਾਲ ਹੀ ਦੋ ਸਿੱਖ ਵੈਬਸਾਈਟਾਂ- ਨੈਵਰਫੋਰਗੈਟ੮੪.ਕਾਮ ਅਤੇ ੧੯੮੪ਟ੍ਰਿਬਿਊਟ.ਕਾਮ ਵੀ ਬੰਦ ਹੋ ਗਈਆਂ ਹਨ। ਇਹਨਾਂ ਵੈਬਸਾਈਟਾਂ ‘ਤੇ ਬੀਤੇ ਸਮੇਂ ਦੌਰਾਨ ਭਾਰਤੀ ਕਬਜ਼ੇ ਤੋਂ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਚੱਲੇ ਸਿੱਖ ਸੰਘਰਸ਼ ਨਾਲ ਸਬੰਧਿਤ ਜਾਣਕਾਰੀ ਪਾਈ ਗਈ ਸੀ।
ਇਸ ਸਾਰੇ ਵਰਤਾਰੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਰਤਾਨੀਆ ਵਿਚ ਸਿੱਖ ਮਸਲਿਆਂ ‘ਚ ਸ਼ਾਮਿਲ ਰਹਿਣ ਵਾਲੇ ਅਵਤਾਰ ਸਿੰਘ ਖੰਡਾ ਅਜ਼ਾਦ ਨੇ ਆਪਣੇ ਫੇਸਬੁੱਕ ‘ਤੇ ਪਾਈ ਪੋਸਟ ਵਿਚ ਕਿਹਾ ਕਿ ਇਹ ਛਾਪੇਮਾਰੀਆਂ ਹਿੰਦੁਸਤਾਨ ਦੀ ਸਰਕਾਰ ਦੇ ਕਹਿਣ ‘ਤੇ ਕੀਤੀਆਂ ਗਈਆਂ ਹਨ ਤੇ ਦੋ ਸਿੱਖ ਵੈਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ।