ਸ੍ਰ. ਅਜਮੇਰ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ

ਵਿਦੇਸ਼

ਸਿੱਖ ਵਿਦਾਵਨ ਸ੍ਰ, ਅਜਮੇਰ ਸਿੰਘ ਦਾ ਸੋਨੇ ਦਾ ਤਮਗੇ ਨਾਲ ਕੀਤਾ ਸਨਮਾਨ

By ਸਿੱਖ ਸਿਆਸਤ ਬਿਊਰੋ

August 10, 2015

ਕੈਲਗਰੀ (9 ਅਗਸਤ , 2015): ਗੁਰਦੁਆਰਾ ਦਸਮੇਸ ਕਲਚਰ ਸੈਂਟਰ ਕੈਲਗਰੀ ਵਿਖੇ ਉੱਘੇ ਸਿੱਖ ਚਿੰਤਕ ਲੇਖਕ ਤੇ ਵਿਦਵਾਨ ਸ੍ਰ. ਅਜਮੇਰ ਸਿੰਘ ਦਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਵੱਲੋਂ ਸੋਨੇ ਦਾ ਤਮਗੇ ਨਾਲ ਸਨਮਾਨ ਕੀਤਾ ਗਿਆ।

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖ਼ਬਰ ਅਨੁਸਾਰ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸ੍ਰ.ਅਜਮੇਰ ਸਿੰਘ ਨੇ ਵੱਡਮੁਲੀਆਂ ਪੁਸਤਕਾਂ ਕੌਮ ਦੀ ਝੋਲੀ ਪਾਈਆਂ ਹਨ, ਇਸ ਕਰਕੇ ਇਹ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ।

ਇਸ ਸਮੇਂ ਸ੍ਰ. ਅਜਮੇਰ ਸਿੰਘ ਹੁਰਾਂ ਆਪਣੇ ਵੱਲੋਂ ਲਿਖੀਆਂ ਕਿਤਾਬਾਂ ‘ਵੀਂਹਵੀਂ ਸਦੀ ਦੀ ਸਿੱਖ ਰਾਜਨੀਤੀ, ਕਿਸ ਬਿਧ ਰੁਲੀ ਪਾਤਸ਼ਾਹੀ, 1984 ਅਣਚਿਤਵਿਆ ਕਹਿਰ ਤੇ ਗਦਰੀ ਬਾਬੇ ਕੌਣ ਸਨ ਅਤੇ ਨਵੀਂ ਕਿਤਾਬ ‘ਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ।

ਇਸ ਸਮੇਂ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਭਾਈ ਰਣਬੀਰ ਸਿੰਘ ਹੁਰਾਂ ਅਜਮੇਰ ਸਿੰਘ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਜਾਣਕਾਰੀ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: