ਚੰਡੀਗੜ੍ਹ- ਧਰਮ ਯੁੱਧ ਕਰਦਿਆਂ ਗੁਰੂ ਲੇਖੇ ਲੱਗੇ ਸਿੰਘਾਂ ਸਿੰਘਣੀਆਂ ਨੂੰ ਸੰਗਤੀ ਰੂਪ ਵਿਚ ਯਾਦ ਕਰਨ ਦੀ ਸਦਾ ਹੀ ਗੁਰੂ ਖਾਲਸਾ ਪੰਥ ਵਿੱਚ ਰਵਾਇਤ ਰਹੀ ਹੈ। ਨੇੜਲੇ ਸਮਿਆਂ ਵਿਚ ਤੀਜੇ ਘੱਲੂਘਾਰੇ ਦੌਰਾਨ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਅਜ਼ਮਤ ਖਾਤਰ ਦਿੱਲੀ ਤਖ਼ਤ ‘ਤੇ ਕਾਬਜ ਬਿਪਰ ਦੀਆਂ ਜਾਲਮ ਫੌਜਾਂ ਖਿਲਾਫ਼ ਲੜਦਿਆਂ ਸ਼ਹੀਦੀਆਂ ਪਾਉਣ ਵਾਲੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਵੱਡਾ ਇਤਿਹਾਸ ਰਚਿਆ ਹੈ ਜੋ ਕਿ ਹਮੇਸ਼ਾ ਜਗਦੇ ਸੂਰਜ ਦੀ ਤਰ੍ਹਾਂ ਸਾਡਾ ਰਾਹ ਰਸ਼ਨਾਉਂਦਾ ਰਹੇਗਾ।
ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਿੱਖ ਜਥਾ ਮਾਲਵਾ ਵੱਲੋਂ 4 ਜੂਨ 2023, ਸ਼ਾਮੀ 7 ਵਜੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਭਵਾਨੀਗੜ੍ਹ (ਸੰਗਰੂਰ) ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ਭਾਈ ਸੇਵਕ ਸਿੰਘ (ਪਟਿਆਲੇ ਵਾਲੇ) ਆਪਣੇ ਕੀਰਤਨੀ ਜਥੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਅਤੇ ਇਸ ਉਪਰੰਤ ਡਾ. ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ) ਵਿਚਾਰਾਂ ਦੀ ਸਾਂਝ ਪਾਉਣਗੇ।
ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਸਮਾਗਮ ਵਿਚ ਹਾਜ਼ਰੀਆਂ ਭਰਨ ਦੀ ਬੇਨਤੀ ਕੀਤੀ ਹੈ।