ਖਾਸ ਖਬਰਾਂ

ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ

By ਸਿੱਖ ਸਿਆਸਤ ਬਿਊਰੋ

June 24, 2023

ਚੰਡੀਗੜ੍ਹ – ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਦੀ ਰਾਜਧਾਨੀ ਵਿਖ਼ੇ ਵ੍ਹਾਈਟ ਹਾਊਸ ਪੁੱਜੇ ਤਾ ਮਣੀਪੁਰ, ਪੰਜਾਬ, ਕਸ਼ਮੀਰ, ਨਾਗਾਲੈਂਡ, ਦਲਿਤ, ਈਸਾਈ ਭਾਈਚਾਰੇ ਦੇ ਲੋਕਾਂ ਦੇ ਵੱਡੇ ਇਕੱਠੇ ਨੇ ਪ੍ਰਧਾਨ ਮੰਤਰੀ ਦਾ ਸਖ਼ਤ ਵਿਰੋਧ ਕੀਤਾ ।

ਭਾਰਤ ਵਿੱਚ ਸਿੱਖ ਕੌਮ ਤੇ ਕੀਤੇ ਜਾ ਰਹੇ ਜ਼ਬਰ ਜੁਲਮ ਦੇ ਖਿਲਾਫ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਵੱਲੋਂ ਵੱਡਾ ਵਿਰੋਧ ਕੀਤਾ ਗਿਆ। ਸਿੱਖ ਕੌਮ ਦੀਆ ਵੱਖ ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅਮਰੀਕਾ ਦੇ ਵੱਖ ਵੱਖ ਭਾਗਾਂ ਤੇ ਵ੍ਹਾਈਟ ਹਾਊਸ ਸਾਹਮਣੇ ਵਸਿੰਗਟਨ ਡੀ ਸੀ ਪੁੱਜੇ ਅਤੇ ਰੋਹ ਭਰਪੂਰ ਵੱਡੇ ਪ੍ਰਦਰਸ਼ਨ ਨੂੰ ਖਾਲਿਸਤਾਨ ਅਫੇਅਰ ਸੈਂਟਰ ਦੇ ਮੁੱਖੀ ਡਾਕਟਰ ਅਮਰਜੀਤ ਸਿੰਘ, ਵਰਲਡ ਸਿੱਖ ਪਾਰਲੀਮੈਂਟ ਦੇ ਆਗੂ ਭਾਈ ਹਿੰਮਤ ਸਿੰਘ, ਅਕਾਲੀ ਦਲ ਮਾਨ ਦੇ ਕਨਵੀਨਰ ਬੂਟਾ ਸਿੰਘ ਖਰੋੜ, ਡਾਕਟਰ ਬਖਸੀਸ ਸਿੰਘ, , ਜੱਥਾ ਠੀਕਰੀਵਾਲ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ , ਖਾਲਿਸਤਾਨ ਰੈਫਰੰਡਮ ਦੇ ਆਗੂ ਭਾਈ ਬਲਾਕਾ ਸਿੰਘ, ਯੂਥ ਆਗੂ ਭਾਈ ਗੁਰਬਿੰਦਰ ਸਿੰਘ ਮੋਗਾ,ਭਾਈ ਗੁਰਦੇਵ ਸਿੰਘ ਕਲਾਮਾਜੂ, ਪ੍ਰੋ ਬਲਜਿੰਦਰ ਸਿੰਘ ਮੋਰਜੰਡ ਨੇ ਸੰਬੋਧਨ ਕੀਤਾ।

ਇਸ ਮੌਕੇ ਤੇ ਭਾਈ ਲਖਸ਼ੇਰ ਸਿੰਘ, ਭਾਈ ਵਸਾਵਾਂ ਸਿੰਘ, ਰਾਮ ਸਿੰਘ ਬੋਕਸਰ, ਭਾਈ ਰਣਬੀਰ ਸਿੰਘ, ਭਾਈ ਪਰਮਜੀਤ ਸਿੰਘ ਬਠਿੰਡਾ, ਭਾਈ ਗੁਰਪ੍ਰੀਤ ਸਿੰਘ ਤਲਵੰਡੀ ਸਾਬੋ, ਭਾਈ ਹਰਮੇਲ ਸਿੰਘ, ਭਾਈ ਸੁੱਖਪਾਲ ਸਿੰਘ ਬਠਿੰਡਾ ਸਮੇਤ ਸੈਕੜੇ ਸਿੱਖ ਸੰਗਤਾਂ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: