ਚੰਡੀਗੜ੍ਹ – ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੋਜ ਵੱਲੋਂ ਕੀਤੇ ਫੌਜੀ ਹਮਲੇ ਦੌਰਾਨ ਭਾਰਤੀ ਫੌਜਾਂ ਦੀ ਅਗਵਾਈ ਕਰ ਰਹੇ ਫੌਜ ਦੇ ਮੁੱਖੀ ਨੂੰ ਉਸ ਦੀ ਕੀਤੀ ਦਾ ਫਲ ਭੁਗਤਾਉਣ ਵਾਲੇ ਸਿੱਖੀ ਜਗਤ ਦੇ ਧਰੂ ਤਾਰੇ, 20ਵੀਂ ਸਦੀ ਦੇ ਮਹਾਨ ਯੋਧੇ, ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਪਿੰਡ ਗਦਲੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਭਾਈ ਜਿੰਦਾ ਦੇ ਪਿੰਡ ਗਦਲੀ ਵਿੱਖੇ 9ਅਕਤੂਬਰ ਨੂੰ ਪਰਿਵਾਰ ਅਤੇ ਸਮੂਹ ਪੰਥ ਦੇ ਸਹਿਯੋਗ ਨਾਲ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ 9 ਅਕਤੂਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦਾ ਨੂੰ ਸ਼ਰਧਾਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿੱਚ ਸਮੂਹ ਸਿੱਖ ਕੌਮ ਨੂੰ ਹੁੰਮ-ਹੁੰਮਾ ਕੇ ਪਹੂੰਚਣ ਦਾ ਸੱਦਾ ਦਿੱਤਾ ਗਿਆ ਹੈ।