ਚੰਡੀਗੜ੍ਹ: 20 ਸਤੰਬਰ, 1981 ਨੂੰ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਅਤੇ ਮਹਿਤਾ ਚੌਂਕ ਵਿਖੇ 19 ਸਿੱਖਾਂ ਦੀ ਪੁਲਿਸ ਗੋਲੀਬਾਰੀ ‘ਚ ਹੋਈ ਮੌਤ ਦੇ ਰੋਸ ਵਜੋਂ ਪੰਜ ਸਿੱਖ ਕਾਰਜਕਰਤਾਵਾਂ ਨੇ 29 ਸਤੰਬਰ, 1981 ਨੂੰ ਇਕ ਯਾਤਰੀ ਜਹਾਜ਼ ਅਗਵਾ ਕਰ ਲਿਆ ਸੀ।
ਇਨ੍ਹਾਂ ਸਾਰੇ ਅਗਵਾਕਾਰਾਂ (ਹਾਈਜੈਕਰਾਂ) ਨੂੰ ਪਾਕਿਸਤਾਨ ਦੀ ਲਾਹੌਰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਨ੍ਹਾਂ ਪੰਜਾਂ ਵਿਚੋਂ ਸਤਨਾਮ ਸਿੰਘ ਨੂੰ ਤਾਂ ਦਿੱਲੀ ਦੀ ਅਦਾਲਤ ਵਲੋਂ ਡਿਸਚਾਰਜ ਸਰਟੀਫਿਕੇਟ ਵੀ ਦਿੱਤਾ ਗਿਆ ਸੀ ਕਿਉਂਕਿ ਕੌਮਾਂਤਰੀ ਕਾਨੂੰਨਾਂ ਤਹਿਤ ਉਨ੍ਹਾਂ ਨੇ ਪਹਿਲਾਂ ਹੀ ਸਜ਼ਾ ਕੱਟ ਲਈ ਸੀ।
ਪਰ ਹੁਣ ਦਿੱਲੀ ਪੁਲਿਸ ਨੇ ਇਕ ਸਪਲੀਮੈਂਟਰੀ ਚਲਾਨ ਪੇਸ਼ ਕਰਕੇ 29 ਸਤੰਬਰ 2011 ਨੂੰ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਕੇਸ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਕੇਸ ਹੁਣ 31 ਜੁਲਾਈ, 2017 ਤੋਂ ਚੱਲੇਗਾ।
ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਇਸ ਵਿਸ਼ੇ ‘ਤੇ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਨਾਲ ਗੱਲਬਾਤ ਕੀਤੀ। ਪੇਸ਼ ਹੈ ਇਸ ਗੱਲਬਾਤ ਦੀ ਵੀਡੀਓ ਰਿਕਾਰਡਿੰਗ: