ਸਿੱਖ ਫੈਡਰੇਸ਼ਨ (ਯੁ.ਕੇ.) ਦੇ ਪ੍ਰਧਾਨ ਸ. ਅਮਰੀਕ ਸਿੰਘ ਗਿੱਲ (ਫਾਈਲ ਫੋਟੋ)

ਵਿਦੇਸ਼

ਭਾਰਤੀ ਪੁਲਿਸ ਵਲੋਂ ਸਕਾਟਲੈਂਡ ਦੇ ਜਗਤਾਰ ਸਿੰਘ ਦੀ ਗ੍ਰਿਫਤਾਰੀ ‘ਤੇ ਸਿੱਖ ਫੈਡਰੇਸ਼ਨ ਵਲੋਂ ਚਿੰਤਾ ਜਾਹਰ

By ਸਿੱਖ ਸਿਆਸਤ ਬਿਊਰੋ

November 10, 2017

ਲੰਡਨ: ਯੂ.ਕੇ. ਆਧਾਰਤ ਸਿੱਖ ਜਥੇਬੰਦੀ ਸਿੱਖ ਫੈਡਰੇਸ਼ਨ ਯੂ.ਕੇ. ਨੇ ਸਕਾਟਲੈਂਡ ਦੇ ਰਹਿਣ ਵਾਲੇ ਬਰਤਾਨਵੀ ਨਾਗਰਿਕ, ਜਗਤਾਰ ਸਿੰਘ ਜੌਹਲ ਦੀ ਭਾਰਤੀ ਪੁਲਿਸ ਵਲੋਂ ਗ੍ਰਿਫਤਾਰੀ ‘ਤੇ ਗੰਭੀਰ ਚਿੰਤਾ ਦਾ ਇਜ਼ਹਾਰ ਕੀਤਾ ਹੈ।

ਜਗਤਾਰ ਸਿੰਘ ਨੂੰ ਪੰਜਾਬ ਪੁਲਿਸ ਵਲੋਂ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਅਤੇ ਰਵਿੰਦਰ ਗੋਸਾਈਂ ਨੂੰ ਕਤਲ ਕਰਨ ਦੇ ਮੁਕੱਦਮੇ ‘ਚ ਨਾਮਜ਼ਦ ਕੀਤਾ ਗਿਆ ਹੈ। ਜਗਤਾਰ ਸਿੰਘ ਦੇ ਸਹੁਰਾ ਪਰਿਵਾਰ ਵਲੋਂ ਪੁਲਿਸ ਦੀ ਕਹਾਣੀ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਜਗਤਾਰ ਸਿੰਘ ਨੂੰ ਝੂਠੇ ਕੇਸ ‘ਚ ਫਸਾਇਆ ਗਿਆ ਹੈ।

ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਜਾਰੀ ਬਿਆਨ ਅਤੇ ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Sikh Federation UK Raises Concern about Arrest and Detention of Scottish Sikh man by Indian police …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: