ਵਿਦੇਸ਼

‘ਕੋਹੇਨੂਰ’ ਭਾਰਤ ਨੂੰ ਦੇਣ ਦਾ ਸਿੱਖ ਫੈਡਰੇਸ਼ਨ ਯੂ. ਕੇ. ਨੇ ਕੀਤਾ ਵਿਰੋਧ

By ਸਿੱਖ ਸਿਆਸਤ ਬਿਊਰੋ

July 24, 2016

ਲੰਡਨ: ਪੰਜਾਬ ਦੇ ਆਖਰੀ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਤੋਂ ਧੋਖੇ ਨਾਲ ਈਸਟ ਇੰਡੀਆ ਕੰਪਨੀ ਵੱਲੋਂ ਖੋਹਿਆ ਦੁਨੀਆ ਦਾ ਵਡਮੁੱਲਾ ਹੀਰਾ ‘ਕੋਹੇਨੂਰ’ ਭਾਰਤ ਨੂੰ ਦੇਣ ਦਾ ਸਿੱਖ ਫੈਡਰੇਸ਼ਨ ਯੂ. ਕੇ. ਨੇ ਵਿਰੋਧ ਕੀਤਾ ਹੈ। ਫੇਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਨੇ ਪ੍ਰਧਾਨ ਮੰਤਰੀ ਥਰੀਸਾ ਮੇਅ ਅਤੇ ਵਿਦੇਸ਼ ਮੰਤਰੀ ਲੌਰਿਸ ਜੌਹਨਸਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੋਹੇਨੂਰ ਹੀਰਾ ਸਿੱਖਾਂ ਦੀ ਅਮਾਨਤ ਹੈ ਅਤੇ ਭਾਰਤ ਸਰਕਾਰ ਦਾ ਇਸ ‘ਤੇ ਕੋਈ ਹੱਕ ਨਹੀਂ ਹੈ।

ਭਾਈ ਗਿੱਲ ਨੇ ਕਿਹਾ ਕਿ ਸਿੱਖ ਰਾਜ ਦੀ ਹਰ ਨਿਸ਼ਾਨੀ ‘ਤੇ ਸਿੱਖਾਂ ਦਾ ਹੱਕ ਹੈ, ਜਦ ਤੱਕ ਸਿੱਖ ਰਾਜ ਮੁੜ ਸਥਾਪਿਤ ਨਹੀਂ ਹੋ ਜਾਂਦਾ, ਸਿੱਖ ਰਾਜ ਦੀ ਹਰ ਨਿਸ਼ਾਨੀ ਬਰਤਾਨੀਆ ਸਿੱਖਾਂ ਦੀ ਅਮਾਨਤ ਸਮਝ ਕੇ ਆਪਣੇ ਕੋਲ ਸੁਰੱਖਿਅਤ ਰੱਖੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: