ਬਾਪੂ ਸੂਰਤ ਸਿੰਘ ਖਾਲਸਾ (ਫਾਇਲ ਫੋਟੋ)

ਸਿੱਖ ਖਬਰਾਂ

ਬੰਦੀ ਸਿੰਘਾਂ ਦੀ ਰਿਹਾਈ ਲਈ ਹਸਨਪੁਰ ਵਿੱਖੇ ਪੰਥਕ ਇਕੱਠ 5 ਜੁਲਾਈ ਨੂੰ

By ਸਿੱਖ ਸਿਆਸਤ ਬਿਊਰੋ

June 27, 2015

ਮੁੱਲਾਂਪੁਰ ਦਾਖਾ(26 ਜੂਨ, 2015): ਸਿੱਖ ਸੰਘਰਸ਼ ਨਾਲ ਸਬੰਧਿਤ ਸਿੱਖ ਰਾਜਸੀ ਕੈਦੀਆਂ, ਜੋ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਉਰੰਤ ਵੀ ਭਾਰਤ ਸਰਕਾਰ ਵੱਲੋਂ ਰਿਹਾਅ ਨਹੀਂ ਖੀਤੇ ਜਾ ਰਹੇ , ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬੁਜ਼ਰਗ ਬਾਪੂ ਸੂਤਰ ਸਿੰਘ ਖਾਲਸਾ ਦੀ ਸਹਾਇਕ ਸੰਘਰਸ਼ ਕਮੇਟੀ ਨੇ ਅਗਲੀ ਰੂਪ ਰੇਖਾ ਉਲੀਕਣ ਲਈ 5 ਜੁਲਾਈ ਨੂੰ ਪਿੰਡ ਹਸਨਪੁਰ ਵਿਖੇ ਇੱਕ ਵੱਡਾ ਪੰਥਕ ਇਕੱਠ ਕਰਨ ਦਾ ਫੈਸਲਾ ਕੀਤਾ ਹੈ।

ਹਸਨਪੁਰ (ਲੁਧਿਆਣਾ) ਵਿਖੇ ਸ਼ੰਘਰਸ ਕਮੇਟੀ ਕਨਵੀਨਰ ਗੁਰਦੀਪ ਸਿੰਘ ਬਠਿੰਡਾ, ਦਮਦਮੀ ਟਕਸਾਲ ਅਜਨਾਲਾ ਵੱਲੋਂ ਭਾਈ ਅਮਰੀਕ ਸਿੰਘ, ਪੰਚ ਪ੍ਰਧਾਨੀ ਜਸਵੀਰ ਸਿੰਘ ਖੰਡੂਰ, ਜੰਗ ਸਿੰਘ ਰਾਜਗੁਰੂ ਨਗਰ ਲੁਧਿਆਣਾ, ਮਨਜਿੰਦਰ ਸਿੰਘ ਜੰਡੀ ਦਲ ਖਾਲਸਾ, ਸੁਰਿੰਦਰ ਸਿੰਘ ਠੀਕਰੀਵਾਲ ਗੁਰਮਤਿ ਪ੍ਰਚਾਰ ਸੇਵਾ ਲਹਿਰ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਜਸਪਾਲ ਸਿੰਘ ਹੇਰਾਂ, ਬੀਬੀ ਪ੍ਰੀਤਮ ਕੌਰ ਹੋਰਨਾਂ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਕਿ 5 ਜੁਲਾਈ ਵਾਲੇ ਦਿਨ ਹਸਨਪੁਰ ਵਿੱਖੇ ਇੱਕ ਵੱਡਾ ਪੰਥਕ ਇਕੱਠ ਕੀਤਾ ਜਾਵੇਗਾ, ਜਿਸ ‘ਚ ਸਾਰੇ ਘਟਨਾਕ੍ਰਮ ਨੂੰ ਮੁੱਢ ਤੋਂ ਵਿਚਾਰਿਆ ਜਾਵੇਗਾ।

ਸੰਘਰਸ਼ ਕਮੇਟੀ ਨੇ ਇਹ ਵੀ ਫੈਸਲਾ ਲਿਆ ਹੈ ਕਿ ਪੰਥਕ ਇਕੱਠ ਤੋਂ ਬਾਅਦ 12 ਜੁਲਾਈ ਨੂੰ ਚੰਡੀਗੜ੍ਹ ਵਿਖੇ ਪੂਰੇ ਦੇਸ਼ ਦੇ ਘੱਟ ਗਿਣਤੀ ਵਰਗਾ ਦੀ ਨੁਮਾਇੰਦਗੀ ਕਰ ਰਹੇ ਆਗੂਆ ਨੂੰ ਨਾਲ ਲੈ ਕੇ ਸੈਮੀਨਾਰ ਕਰਵਾਇਆ ਜਾਵੇ।

ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਸੂਰਤ ਸਿੰਘ ਖ਼ਾਲਸਾ ਦੁਆਰਾ ਸ਼ੰਘਰਸ ਨੂੰ ਜੇਲ੍ਹਾਂ ‘ਚ ਬੰਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖੇੜਾ ਦੋਵਾਂ ਨੂੰ ਬਾਹਰਲੇ ਰਾਜਾਂ ਤੋਂ ਪੰਜਾਬ ਤਬਦੀਲ ਕਰਨ ਨਾਲ ਭਾਵੇ ਕਾਫੀ ਬੂਰ ਪਿਆ, ਪ੍ਰੰਤੂ ਸ਼ੰਘਰਸ ਕਮੇਟੀ ਅਹੁਦੇਦਾਰ ਇਸ ਗੱਲ ਉੱਪਰ ਬਜਿਦ ਹਨ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਾਮਲਾ ਇੱਕੋ ਸਮੇਂ ਵਿਚਾਰਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: