ਜੇਐਨਯੂ ਕੈਂਪਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਿਹਾ ਕਨ੍ਹੱਈਆ ਕੁਮਾਰ

ਸਿਆਸੀ ਖਬਰਾਂ

ਕਨ੍ਹਈਆ ਕੁਮਾਰ ਦੇ ਭਾਸ਼ਣ ਤੋਂ ਗੁੱਸੇ ਵਿੱਚ ਆਏ ਹਿੰਦੁਤਵੀਆਂ ਨੇ ਉਸਦੀ ਜ਼ੁਬਾਨ ਕੱਟਣ ਅਤੇ ਗੋਲੀ ਮਾਰਨ ਵਾਲੇ ਨੂੰ ਇਨਾਮ ਦੇਣ ਦਾ ਕੀਤਾ ਐਲਾਨ

By ਸਿੱਖ ਸਿਆਸਤ ਬਿਊਰੋ

March 05, 2016

ਨਵੀਂ ਦਿੱਲੀ (5 ਮਾਰਚ, 2015): ਜੇ.ਐਨ.ਯੂ. ‘ਚ ਭਾਰਤ ਵਿਰੋਧੀ ਨਾਅਰੇਬਾਜ਼ੀ ਦੇ ਦੋਸ਼ ‘ਚ ਗ੍ਰਿਫਤਾਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਪ੍ਰਧਾਨ ਕਨ੍ਹਈਆ ਕੁਮਾਰ ਨੇ ਜਮਾਨਤ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ।

ਕਨ੍ਹਈਆ ਕੁਮਾਰ ਦੇ ਭਾਸ਼ਣ ਤੋਂ ਗੁੱਸੇ ਵਿੱਚ ਆਏ ਭਾਰਤੀ ਜਨਤਾ ਯੁਵਾ ਮੋਰਚਾ ਦੇ ਇੱਕ ਨੇਤਾ ਨੇ ਜ਼ਹਿਰ ਉਗਲਦੇ ਹੋਏ ਕਿਹਾ ਕਿ ਕਨ੍ਹਈਆ ਦੀ ਜੀਭ ਕੱਟਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇੱਕ ਹੋਰ ਜੱਥੇਬੰਦੀ ਦਿੱਲੀ ‘ਚ ਕਨ੍ਹਈਆ ਕੁਮਾਰ ਖਿਲਾਫ ਪੋਸਟਰ ਲਾਏ ਹਨ। ਪੁਰਵਾਂਚਲ ਸੈਨਾ ਜਥੇਬੰਦੀ ਵੱਲੋਂ ਲਾਏ ਪੋਸਟਰਾਂ ਵਿੱਚ ਜੇ.ਐਨ.ਯੂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਗੋਲੀ ਮਾਰਨ ਵਾਲੇ ਨੂੰ 11 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: