June 25, 2014 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ(24 ਜੂਨ 2014): ਬਿਜਲੀ ਅਤੇ ਪ੍ਰਿੰਟ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਦਰਬਾਰ ਸਾਹਿਬ ‘ਤੇ ਫੌਜੀ ਮਹਲੇ ਦੇ ਯਾਦ ਵਿੱਚ ਹੋਣ ਵਾਲੇ ਸ਼ਰਧਾਜਲੀ ਸਮਾਗਮਾਂ ਮੌਕੇ ਤਿੰਨ ਫੁੱਟੀ ਕਿਰਪਾਨ ਲੈਕੇ ਜਾਣ ‘ਤੇ ਪਾਬੰਦੀ ਲਾ ਦਿੱਤੀ ਹੈ।
ਸ਼੍ਰੌਮਣੀ ਕਮੇਟੀ ਦੇ ਇਸ ਫੈਸਲੇ ਦਾ ਵੱਖ ਵੱਖ ਪੰਥਕ ਧਿਰਾਂ ਵੱਲੋਂ ਵਿਰੋਧ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸਫੈਸਲੇ ਨਾਲ ਨਵਾਂ ਵਿਵਾਦ ਖੜਾ ਹੋ ਸਕਦਾ ਹੈ।ਵੈਸੇ ਵੀ ਕਿਰਪਾਨ (ਕਿਸੇ ਵੀ ਆਕਾਰ) ਸਿੱਖ ਰਹਿਤ ਮਰਿਆਦਾ ਅਤੇ ਅਕਾਲ ਤਖਤ ਸਾਹਿਬ ਦੇ “ਮੀਰੀ ਪੀਰੀ” ਸਿਧਾਂਤ ਦਾ ਅਨਿੱਖੜਵਾਂ ਅੰਗ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਹ ਪਾਬੰਦੀ ਸਿਰਫ ਫੌਜੀ ਹਮਲੇ ਦੇ ਸਬੰਧ ਵਿੱਚ ਕੀਤੇ ਜਾਂਦੇ ਸ਼ਹੀਦੀ ਸਮਾਗਮ ਮੌਕੇ ਸਾਲ ਵਿੱਚ ਇੱਕ ਦਿਨ ਹੀ ਲਾਗੂ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੀ 6 ਜੂਨ ਨੂੰ ਅਕਾਲ ਤਖਤ ਸਾਹਿਬ ‘ਤੇ ਹੋਏ ਸ਼ਹੀਦੀ ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕੁਝ ਗਰਮ ਖਿਆਲੀ ਸਮਝੇ ਜਾਂਦੇ ਸਿੱਖਾਂ ਵਿਚਕਾਰ ਝੜਪ ਹੋ ਗਈ ਸੀ। ਜਿਸ ਵਿੱਚ ਕ੍ਰਿਪਾਨਾਂ ਦੀ ਵਰਤੋਂ ਕਰਦਿਆਂ ਇੱਕ ਦੂਜੇ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 12 ਸਿੱਖ ਫੱਟੜ ਹੋ ਗਏ ਸਨ।
Related Topics: Avtar Singh Makkar, Shiromani Gurdwara Parbandhak Committee (SGPC)