ਵੀਡੀਓ

ਅਕਿਹ ਤੇ ਅਸਿਹ ਤਸ਼ੱਦਦ ਝੱਲਣ ਵਾਲੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਸਾਖੀ : ਭਾਈ ਦਲਜੀਤ ਸਿੰਘ ਬਿੱਟੂ

By ਸਿੱਖ ਸਿਆਸਤ ਬਿਊਰੋ

July 17, 2023

ਗੁਰੂ ਓਟ ਸਦਕਾ ਅਕਿਹ ਤੇ ਅਸਿਹ ਤਸ਼ੱਦਦ ਝੱਲਣ ਵਾਲੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਸਾਖੀ ਖਾੜਕੂ ਸੰਘਰਸ਼ ਦੀਆਂ ਅਜ਼ੀਮ ਗਾਥਾਵਾਂ ਵਿਚੋਂ ਇਕ ਹੈ। 3 ਜੁਲਾਈ 2023 ਨੂੰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸ਼ਹੀਦੀ ਦਿਹਾੜੇ ਉੱਤੇ ਉਹਨਾ ਦੇ ਜੱਦੀ ਪਿੰਡ ਧੀਰਪੁਰ (ਜਿਲ੍ਹਾ ਜਲੰਧਰ) ਵਿਖੇ ਇਕ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸ਼ਹੀਦੀ ਸਮਾਗਮ ਵਿਚ ਭਾਈ ਦਲਜੀਤ ਸਿੰਘ ਬਿੱਟੂ ਨੇ ਵੀ ਸ਼ਮੂਲੀਅਤ ਕੀਤੀ। ਬਾਅਦ ਵਿਚ ਸ਼ਹੀਦ ਪਰਿਵਾਰ ਦੇ ਜੀਆਂ ਤੇ ਪੰਥ ਦਰਦੀਆਂ ਨਾਲ ਭਾਈ ਦਲਜੀਤ ਸਿੰਘ ਨੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਹਨਾ ਦੇ ਉੱਚੇ-ਸੁੱਚੇ ਕਿਰਦਾਰ, ਜੀਵਨ, ਕਾਰਨਾਮਿਆਂ, ਸਿਦਕ ਤੇ ਸ਼ਹਾਦਤ ਦੇ ਵਾਕਿਆਂ ਦੀ ਸਾਂਝ ਪਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: