ਚੰਡੀਗੜ੍ਹ – ਅਰਦਾਸ ਦੀ ਮਰਿਯਾਦਾ ਤੇ ਪਵਿੱਤਰਤਾ ਦੀ ਉੱਚਤਾ ਨੂੰ ਜੀਣ ਵਾਲੇ, ਬੁਲੰਦ ਆਚਰਨ ਤੇ ਆਤਮਿਕ ਬਲ ਦੇ ਧਾਰਨੀ ਅਕਾਲੀ ਬਾਬਾ ਫੂਲਾ ਸਿੰਘ ਜੀ ਬੁੱਢਾ ਦਲ ਦੇ ਛੇਵੇਂ ਜਥੇਦਾਰ ਹੋਏ ਅਤੇ ਆਪ ਨੇ ਖਾਲਸਾ ਰਾਜ ਦੇ ਵਿਸਤਾਰ ਲਈ ਅਹਿਮ ਭੂਮਿਕਾ ਨਿਭਾਈ।
ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਲਕੇ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 29 ਅਪ੍ਰੈਲ,2023, ਦਿਨ ਸ਼ਨੀਵਾਰ, ਸ਼ਾਮ 7 ਵਜੇ ਤੋਂ ਗੁਰਦੁਆਰਾ ਜਨਮ ਅਸਥਾਨ ਮਹਾਰਾਜਾ ਰਣਜੀਤ ਸਿੰਘ, ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਦੌਰਾਨ ਭਾਈ ਬਲਦੇਵ ਸਿੰਘ ਜੀ ਲੌਂਗੋਵਾਲ (ਢਾਡੀ ਜਥਾ) ਅਤੇ ਪ੍ਰੋ. ਅਮਨਪ੍ਰੀਤ ਸਿੰਘ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਪਾਉੁਣਗੇ।
ਸਿੱਖ ਜਥਾ ਮਾਲਵਾ ਅਤੇ ਗੁਰਦੁਆਰਾ ਸੇਵਾ ਸੰਭਾਲ ਜਥੇ ਨੇ ਸੰਗਤਾਂ ਨੂੰ ਇਸ ਸਮਾਗਮ ‘ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਹੈ।