ਖਾਸ ਖਬਰਾਂ

ਸ਼ਹੀਦ ਭਾਈ ਸੁਖਵਿੰਦਰ ਸਿੰਘ ਉਰਫ ਕੇ.ਸੀ.ਸ਼ਰਮਾ ਦੀ ਯਾਦ ’ਚ ਸ਼ਹੀਦੀ ਸਮਾਗਮ 27 ਫਰਵਰੀ ਨੂੰ

By ਸਿੱਖ ਸਿਆਸਤ ਬਿਊਰੋ

February 25, 2023

ਚੰਡੀਗੜ੍ਹ :- ਭਾਈ ਸੁਖਵਿੰਦਰ ਸਿੰਘ ਉਰਫ ਕੇ. ਸੀ. ਸ਼ਰਮਾ ਨੇ ਜੂਨ 1984 ਦੀ ਜੰਗ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੈਰੀ ਦਲ ਨਾਲ ਲੋਹਾ ਲਿਆ। ਘੱਲੂਘਾਰਾ ਜੂਨ 1984 ਤੋਂ ਬਾਅਦ ਖਾੜਕੂ ਸੰਘਰਸ਼ ਨੂੰ ਤਰਤੀਬ ਦੇਣ ਵਾਲਿਆਂ ਵਿਚ ਭਾਈ ਸੁਖਵਿੰਦਰ ਸਿੰਘ ਦੀ ਅਹਿਮ ਭੂਮਿਕਾ ਸੀ ਤੇ ਇਸੇ ਸੰਘਰਸ਼ ਦੌਰਾਨ 27 ਫਰਵਰੀ 1988 ਨੂੰ ਉਹਨਾ ਦੀ ਸ਼ਹੀਦੀ ਹੋਈ।

ਆਉਂਦੀ 27 ਫਰਵਰੀ 2023 ਨੂੰ ਸ਼ਹੀਦ ਸਿੰਘ ਦੀ ਯਾਦ ਵਿਚ ਪਿੰਡ ਕੋਟ ਮੁਹੰਮਦ ਖਾਨ (ਨੇੜੇ ਤਰਨ ਤਾਰਨ) ਗੁਰੂਦੁਆਰਾ ਬਾਬਾ ਭੰਡਾਰੀ ਵਿਖੇ ਸ਼ਹੀਦੀ ਸਮਾਗਮ ਹੋਵੇਗਾ। ਸ਼ਹੀਦ ਸਾਡਾ ਸਿਰਮਾਇਆ ਹਨ ਅਤੇ ਇਹਨਾ ਨੂੰ ਯਾਦ ਕਰਨਾ ਸਾਡਾ ਫਰਜ਼ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: