August 31, 2012 | By ਸਿੱਖ ਸਿਆਸਤ ਬਿਊਰੋ
– ਲਵਸ਼ਿੰਦਰ ਸਿੰਘ ਡੱਲੇਵਾਲ
(ਯੁਨਾਇਟਡ ਖਾਲਸਾ ਦਲ – ਯੂ. ਕੇ.)
ਪੰਜਾਬ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ,ਸਿੱਖ ਬਜੁ਼ਰਗਾਂ ਦੀਆਂ ਥਾਣਿਆਂ ਵਿੱਚ ਦਾਹੜੀਆਂ ਪੁੱਟਵਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬੇਅੰਤੇ ਪਾਪੀ ਨੂੰ ਆਪਾ ਕੁਰਬਾਨ ਕਰਕੇ ਨਰਕਾਂ ਦੇ ਰਾਹ ਤੋਰਨ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਾਲਾਨਾ ਬਰਸੀ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਹਾਰਦਿਕ ਪ੍ਰਣਾਮ ਕੀਤਾ ਗਿਆ ।ਅੱਜ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ ਸਤਾਰਵੀਂ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਗੁਰਜੰਟ ਸਿੰਘ ਰਾਜਸਥਾਨੀ ਦੀ ਇੱਕੀਵੀਂ ਬਰਸੀ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਡੱਲੇਵਾਲ ਨੇ ਸਿੱਖ ਕੌਮ ਵਲੋਂ ਅਪੀਲ ਕੀਤੀ ਗਈ ਹੈ ਕਿ ਇਸ ਦਿਨ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਤ ਕਰਨ ਦੇ ਨਾਲ ਨਾਲ ਉਸ ਨਿਸ਼ਾਨੇ ਦੀ ਪੂਰਤੀ ਲਈ ਯਤਨਸ਼ੀਲ ਹੋਣ ਲਈ ਵਿਚਾਰ ਕੀਤੀ ਜਾਵੇ ਜਿਸ ਕਾਰਜ ਲਈ ਉਹ ਸ਼ਹੀਦ ਹੋਏ ਹਨ ।ਗੌਰ ਤਲਬ ਹੈ ਕਿ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਰਜਿੰਦਰ ਸਿੰਘ ਰਾਜੀ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਅਧੀਨ ਰਾਜਸਥਾਨ ਦੀ ਜੇਹਲ ਵਿੱਚ ਬੰਦ ਸਨ ਅਤੇ ਕੁੱਝ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸਨ ।ਜਦੋਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਰੇਲ ਗੱਡੀ ਵਿੱਚ ਲਿਆਂਦਾ ਜਾ ਰਿਹਾ ਸੀ ਤਾਂ ਪਹਿਲਾਂ ਹੀ ਬਣਾਈ ਸਕੀਮ ਅਨੁਸਾਰ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਅਤੇ ਸ਼ਹੀਦ ਭਾਈ ਕੁਲਵਿੰਦਰ ਸਿੰਘ ਪੋਲਾ ਨੇ ਦੋ ਹੋਰ ਸਾਥੀ ਸਿੰਘਾਂ ਨੂੰ ਨਾਲ ਲੈ ਕੇ ਰੇਲ ਗੱਡੀ ਵਿੱਚ ਹੀ ਪੁਲੀਸ ਪਾਰਟੀ ਤੇ ਹਮਲਾ ਕਰ ਦਿੱਤਾ । ਦੋ ਪੁਲੀਸ ਵਾਲੇ ਮਾਰਨ ਅਤੇ ਦੋ ਨੂੰ ਜਖਮੀੰ ਕਰਕੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਰਜਿੰਦਰ ਸਿੰਘ ਰਾਜੀ ਨੂੰ ਛੁਡਵਾ ਲਿਆ ਗਿਆ ਸੀ ।ਭਾਈ ਗੁਰਜੰਟ ਸਿੰਘ ਰਾਜਸਥਾਨੀ ਨੇ ਸੈਂਕੜੇ ਪੰਥ ਦੋਖੀਆਂ ਨੂੰ ਸੋਧਾ ਲਾਇਆ ਅਤੇ 31 ਅਗਸਤ 1991 ਵਾਲੇ ਦਿਨ ਮੁਹਾਲੀ ਵਿਖੇ ਪੁਲੀਸ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ ਸੀ ਜਦਕਿ ਭਾਈ ਰਜਿੰਦਰ ਸਿੰਘ ਰਾਜੀ ਲੁਧਿਆਣਾ ਬੈਂਕ ਡਾਕੇ ਤੋਂ ਕੁੱਝ ਮਹੀਨੇ ਬਾਅਦ ਪੁਲੀਸ ਨੇ ਅੰਨ੍ਹਾ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਸੀ ।ਭਾਈ ਰਾਜੀ ਇੰਨਾ ਸਿਦਕਵਾਨ ਸੀ ਕਿ ਪੁਲੀਸ ਉਸ ਤੋਂ ਉਸਦਾ ਨਾਮ ਵੀ ਨਾ ਪੁੱਛ ਸਕੀ ਭਾਵੇਂ ਕਿ ਜ਼ਾਲਮ ਪੁਲੀਸ ਨੇ ਗਰਮ ਗਰਮ ਪਰਿੱਸਾਂ ਲਗਾ ਕੇ ਉਸ ਦੇ ਸਰੀਰ ਨੂੰ ਸਾੜ ਦਿੱਤਾ ਸੀ ।ਪੁਲੀਸ ਤਸ਼ੱਦਦ ਦੌਰਾਨ ਉਸ ਨੂੰ ਸ਼ਹੀਦ ਕਰਕੇ ਅਗਲੇ ਦਿਨ ਝੂਠੇ ਪੁਲੀਸ ਮੁਕਾਬਲੇ ਦਾ ਡਰਾਮਾ ਖੇਡਿਆ ਗਿਆ ਅਤੇ ਜਦੋਂ ਅਖਬਾਰਾਂ ਵਿੱਚ ਉਸ ਦੀ ਤਸਵੀਰ ਛਪੀ ਤਾਂ ਰਾਜਸਸਥਾਨ ਦੀ ਪੁਲੀਸ ਨੇ ਪੰਜਾਬ ਆ ਕੇ ਸ਼ਨਾਖਤ ਕੀਤੀ ਸੀ ਕਿ ਇਹ ਰਜਿੰਦਰ ਸਿੰਘ ਰਾਜੀ ਹੈ ।ਇਹੋ ਜਿਹੇ ਯੋਧਿਆਂ ਨੂੰ ਦੀ ਕੁਰਬਾਨੀ ਸਿੱਖ ਕੌਮ ਦਾ ਰਾਹ ਰੌਸ਼ਨ ਕਰਦੀ ਰਹੇਗੀ।
Related Topics: Shaheed Dilawar Singh, United Khalsa Dal U.K