ਗਿਆਨੀ ਗੁਰਬਚਨ ਸਿੰਘ "ਸੋਧਿਆ ਹੋਇਆ" (ਬਿਕਰਮੀ) ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਅੱਜ ਨਾਨਕਸ਼ਾਹੀ ਦੇ ਨਾਮ ਹੇਠ ਕਰੇਗੀ ਬਿਕਰਮੀ ਕੈਲੰਡਰ ਜਾਰੀ

By ਸਿੱਖ ਸਿਆਸਤ ਬਿਊਰੋ

March 14, 2015

ਅੰਮਿ੍ਤਸਰ (13 ਮਾਰਚ, 2015): ਜਥੇਦਾਰ ਗਿਆਨੀ ਗੁਰਬਚਨ ਸਿੰਗ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਸੰਮਤ 547 ਦਾ ਨਵਾਂ ਕੈਲੰਡਰ ਕਸ਼ਮਕਸ਼ ਦੌਰਾਨ ਅੱਜ14 ਮਾਰਚ ਨੂੰ ਜਾਰੀ ਕਰ ਦੇਵੇਗੀ ।

ਬੇਸ਼ੱਕ ਇਸ ਕੈਲੰਡਰ ਨੂੰ ਸਮੁੱਚੀਆਂ ਸਿੱਖ ਧਰਾਂ ‘ਚ ਸਾਂਝੀਵਾਲਤਾ ਪੈਦਾ ਕਰਨ ਦਾ ਮੌਕਾ ਨਹੀਂ ਮਿਲੇਗਾ ਪਰ ਸ਼ੋ੍ਰਮਣੀ ਕਮੇਟੀ ਵੱਲੋਂ ਆਪਣੇ ਕੈਲੰਡਰ ਤਹਿਤ ਸੰਤ ਸਮਾਜ ਅਤੇ ਉਸ ਦੀਆਂ ਹਮਾਇਤੀ ਧਿਰਾਂ ਦੀ ਮੰਸ਼ਾ ਵਾਲਾ ਕੈਲੰਡਰ ਜਾਰੀ ਕਰਨ ਦਾ ਮੌਕਾ ਜ਼ਰੂਰ ਬਣ ਜਾਵੇਗਾ ।

ਭਾਵੇਂ ਕਿ ਇਹ ਕੈਲੰਡਰ ਨਾਨਕਸ਼ਾਹੀ ਸੰਮਤ ਕੈਲੰਡਰ ਹੋਵੇਗਾ ਪਰ ਇਸ ‘ਚ ਗੁਰਪੁਰਬਾਂ ਦੀਆਂ ਤਰੀਖਾਂ 2003 ਤੋਂ ਪਹਿਲਾਂ ਵਾਲੇ ਬਿਕਰਮੀ ਕੈਲੰਡਰ ਅਨੁਸਾਰ ਹੋਣਗੀਆਂ ।ਇਸ ਕੈਲੰਡਰ ਦਾ ਨਾਂਅ ਭਾਵੇਂ ਨਾਨਕਸ਼ਾਹੀ ਸੰਮਤ ਕੈਲੰਡਰ ਹੈ ਪਰ ਇਸ ‘ਚ ਸ਼ਾਮਿਲ ਤਰੀਖਾਂ ਬਿਕਰਮੀ ਕੈਲੰਡਰ ਅਨੁਸਾਰ ਹੀ ਹੋਣਗੀਆਂ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: