December 4, 2009 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (4 ਦਸੰਬਰ, 2009): ਹੈਰਾਨੀ ਦੀ ਗੱਲ ਹੈ ਕਿ ਦੇਹਧਾਰੀ ਪਾਖੰਡੀ ਆਸ਼ੂਤੋਸ਼ ਦੇ 5 ਅਤੇ 6 ਦਸੰਬਰ ਨੂੰ ਲੁਧਿਆਣਾ ਜਿਸ ਸਮਾਗਮ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਹ ਹੈ ਉਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਸ਼ਹਿਰ ਦੇ ਨਿਵਾਸੀ ਸ. ਅਵਤਾਰ ਸਿੰਘ ਮੱਕੜ ਖੁਦ ਨੂੰ ਬੇਖਬਰ ਦੱਸ ਰਹੇ ਹਨ। ਅੱਜ ਦੁਪਹਿਰ ਦੇ ਕਰੀਬ ਅੰਗਰੇਜ਼ੀ ਬਿਜਲਈ ਵੈਬ-ਮੀਡੀਆ ਵੱਲੋਂ ਨਸ਼ਰ ਕੀਤੀ ਗਈ ਖਬਰ ਮੁਤਾਬਿਕ ਆਸ਼ੂਤੋਸ਼ ਦੇ ਲੁਧਿਆਣਾ ਵਿਖੇ ਹੋ ਰਹੇ ਸਮਾਗਮਾਂ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਮੱਕੜ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ‘ਸਰਕਾਰ (ਇਸ ਬਾਰੇ) ਜੋ ਕਰ ਰਹੀ ਹੈ ਠੀਕ ਕਰ ਰਹੀ ਹੈ ਅਤੇ ਅੱਗੇ ਵੀ ਸਰਕਾਰ ਹੋ ਕਰੇਗੀ ਠੀਕ ਹੀ ਕਰੇਗੀ’। ਜਦੋਂ ਉਕਤ ਮੀਡੀਆ ਦੇ ਨੁਮਾਇੰਦੇ ਨੇ ਸ. ਮੱਕੜ ਨੂੰ ਕਿਹਾ ਕਿ ਆਸ਼ੂਤੋਸ਼ ਦੇ 5 ਅਤੇ 6 ਦਸੰਬਰ ਨੂੰ ਲੁਧਿਆਣਾ ਵਿਖੇ ਹੋ ਰਹੇ ਸਮਾਗਮ ਸਬੰਧੀ ਤੁਸੀਂ ਕੀ ਕਰੋਗੇ? ਤਾਂ ਕਮੇਟੀ ਪ੍ਰਧਾਨ ਨੇ ਇਹ ਕਹਿੰਦਿਆਂ ਪੱਲਾ ਝਾੜ ਲਿਆ ਕਿ ਉਨ੍ਹਾਂ ਨੂੰ ਸਮਾਗਮ ਦੀਆਂ ਤਰੀਕਾਂ ਬਾਰੇ ਪਤਾ ਹੀ ਨਹੀਂ ਹੈ ਕਿਉਂਕਿ ਉਹ ਸ਼ਹਿਰ ਵਿੱਚ ਨਹੀਂ ਹਨ।
Related Topics: Anti-Sikh Deras, Shiromani Gurdwara Parbandhak Committee (SGPC)