ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਵੱਲੋਂ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਮਦਦ ਦਾ ਐਲਾਨ

By ਸਿੱਖ ਸਿਆਸਤ ਬਿਊਰੋ

August 15, 2016

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਅਗਵਾਈ ਵਿੱਚ 12 ਅਗਸਤ ਨੂੰ ਸੱਦੀ ਗਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਪੀਲੀਭੀਤ (ਯੂ.ਪੀ.) ਵਿਖੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਯਾਤਰੀਆਂ ਨੂੰ ਇੱਕ-ਇੱਕ ਲੱਖ ਰੁਪਏ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

1991 ‘ਚ ਗੁਰਦੁਆਰਾ ਨਾਨਕ ਮਤਾ, ਤਖ਼ਤ ਪਟਨਾ ਸਾਹਿਬ ਤੇ ਤਖ਼ਤ ਹਜ਼ੂਰ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ ਦੀ ਯਾਤਰਾ ਕਰਦੇ ਹੋਏ 25 ਸਿੱਖ ਯਾਤਰੀਆਂ ਦਾ ਜਥਾ ਬੱਸ ਨੰਬਰ ਯੂ.ਪੀ. 26/0245 ਤੋਂ ਵਾਪਸ ਪਰਤ ਰਿਹਾ ਸੀ ਤਦ ਕਛਾਲਾ ਘਾਟ ਦੇ ਨਜਦੀਕ ਤੋਂ ਪੁਲੀਸ ਕਰਮਚਾਰੀਆਂ ਨੇ ਬੱਸ ਵਿਚੋਂ 10 ਸਿੱਖ ਯਾਤਰੀਆਂ ਨੂੰ ਉਤਾਰ ਲਿਆ ਅਤੇ ਤਿੰਨ ਥਾਣਾ ਖੇਤਰਾਂ ‘ਚ ਪੁਲਿਸ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਕਤਲ ਕਰ ਦਿੱਤਾ ਗਿਆ।

ਇਸ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਪਰਿਵਾਰਾਂ ਦੀ ਹਾਲਤ ਬਹੁਤ ਖਰਾਬ ਹੋਣ ਕਾਰਣ ਉਨ੍ਹਾਂ ਵਿੱਚੋਂ ਛੇ ਪੀੜ੍ਹਤ ਪਰਿਵਾਰਾਂ ਬੀਬੀ ਰਣਜੀਤ ਕੌਰ ਪਤਨੀ ਸ. ਕਰਤਾਰ ਸਿੰਘ ਸਪੁੱਤਰ ਸ੍ਰ: ਅਜੈਬ ਸਿੰਘ, ਪਿੰਡ ਰੋੜ ਖੈਹਰਾ, ਡਾ: ਵਡਾਲਾ ਬਾਂਗਰ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਸ. ਸੁੰਦਰ ਸਿੰਘ ਸਪੁੱਤਰ ਸ੍ਰ: ਰਣਧੀਰ ਸਿੰਘ ਧੀਰਾ, ਪਿੰਡ ਮੀਰ ਕਚਾਣਾ, ਡਾ: ਵਡਾਲਾ ਬਾਂਗਰ, ਤਹਿ: ਬਟਾਲਾ (ਗੁਰਦਾਸਪੁਰ), ਸ੍ਰ: ਕਰਨੈਲ ਸਿੰਘ ਸਪੁੱਤਰ ਸ੍ਰ: ਸੁਰਜਨ ਸਿੰਘ ਬਿੱਟੂ ਪਿੰਡ ਮਾਨੇਪੁਰ (ਗੁਰਦਾਸਪੁਰ), ਬੀਬੀ ਬਲਵਿੰਦਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਬਲਜੀਤ ਸਿੰਘ ਪੱਪੂ, ਮਾਰਫ਼ਤ ਸ੍ਰ: ਸੁਰਜੀਤ ਸਿੰਘ ਸਪੁੱਤਰ ਸ੍ਰ: ਬਿਸ਼ਨ ਸਿੰਘ, ਪਿੰਡ ਖੋਖਰ, ਡਾ: ਹਯਾਤ ਨਗਰ (ਗੁਰਦਾਸਪੁਰ), ਬੀਬੀ ਸਵਰਨਜੀਤ ਕੌਰ ਸੁਪਤਨੀ ਸ੍ਰ: ਹਰੀਮੰਦਰ ਸਿੰਘ ਮਿੰਟਾ ਸਪੁੱਤਰ ਸ੍ਰ: ਅਜੀਤ ਸਿੰਘ, ਪਿੰਡ ਸਤਕੋਰਾ, ਡਾ: ਖਾਸ (ਗੁਰਦਾਸਪੁਰ), ਸ੍ਰ: ਸੰਤੋਖ ਸਿੰਘ ਸਪੁੱਤਰ ਸ੍ਰ: ਮੁਖਵਿੰਦਰ ਸਿੰਘ, ਪਿੰਡ ਰੋੜ ਖੈਹਰਾ, ਡਾ: ਵਡਾਲਾ ਬਾਂਗਰ, ਤਹਿ: ਬਵਾਲਾ (ਗੁਰਦਾਸਪੁਰ) ਦੀਆਂ ਦਰਖਾਸਤਾਂ ਦੇ ਅਧਾਰ ‘ਤੇ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਵਿਚ ਹੋਏ ਫੈਸਲੇ ਅਨੁਸਾਰ ਇਨ੍ਹਾਂ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: