July 29, 2011 | By ਸਿੱਖ ਸਿਆਸਤ ਬਿਊਰੋ
ਜ਼ੀਰਾ (29 ਜੁਲਾਈ, 2011): ਅੱਜ ਜ਼ੀਰਾ ਵਿਖੇ ਕਰਨੈਲ ਸਿੰਘ ਪੀਰ ਮਹੁੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੈਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮਹੁੰਮਦ ਨੇ ਫੈਡਰੇਸ਼ਨ ਦੇ ਸਰਗਰਮ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਕੀਤੀ ਜ਼ਰੂਰੀ ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਮਿਤੀ 18 ਸਤੰਬਰ ਨੂੰ ਹੋਣ ਜਾ ਰਹੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਸਰਕਾਰੀ ਗੁੰਡਾਗਰਦੀ ਨਹੀ ਹੋਣ ਦੇਵੇਗੀ ਅਤੇ ਇਹ ਚੋਣਾਂ ਭੈਅ ਮੁਕਤ,ਨਸ਼ਾ ਮੁਕਤ ਅਤੇ ਪਾਰਦਰਸ਼ੀ ਢੰਗ ਦੇ ਨਾਲ ਹੋਣ ਇਸ ਲਈ ਪੰਜਾਬ ਵਿੱਚ ਪੂਰੀ ਤਰ੍ਹਾਂ ਨਾਮਬੰਦ ਕਰੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਹੋ ਰਹੀਆ ਚੋਣਾਂ ਵਿੱਚ ਫੈਡਰੇਸਨ ਨੂੰ ਚੋਣ ਨਿਸ਼ਾਨ ਹਿਰਨ ਮਿਲਣ ਦੀ ਪੂਰੀ ਸੰਭਾਵਨਾ ਹੈ ਅਤੇ ਫੈਡਰੇਸਨ ਇੰਨ੍ਹਾਂ ਚੋਣਾਂ ਵਿੱਚ ਸਾਫ-ਸੁਥਰੇ ਅਕਸ ਵਾਲੇ ਅਤੇ ਪੰਥਕ ਦਰਦੀ ਉਮੀਦਵਾਰਾਂ ਨੂੰ ਅੱਗੇ ਲੈ ਕੇ ਆਵੇਗੀ ਇਸ ਸਬੰਧੀ ਪੰਥਕ ਜਥੇਬੰਦੀਆਂ ਨਾਲ ਵੀ ਫੈਡਰੇਸਨ ਦਾ ਲਗਾਤਾਰ ਸੰਪਰਕ ਚੱਲ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਾਕੀ ਦਲਾਂ ਨੂੰ ਅਪੀਲ ਕੀਤੀ ਕਿ ਉਹ ਹਕੂਮਤ ਦੇ ਸਹਾਰੇ ਚੋਣ ਲੜਨ ਨੂੰ ਤਰਹੀਜ ਨਾ ਦੇਵੇ ਬਲਕਿ ਸਿੱਖ ਸੰਗਤਾਂ ਦਾ ਨਿਰੋਲ ਫਤਵਾ ਲੈਣ ਲਈ ਸਾਫ-ਸੁਥਰੇ ਕਿਰਦਾਰ ਵਾਲੇ ਕੌਮੀ ਭਾਵਨਾ ਨਾਲ ਲੈਸ ਚੰਗੇ ਉਮੀਦਵਾਰ ਖੜ੍ਹੇ ਕਰਨ ਨੂੰ ਤਰਹੀਜ ਦੇਣ ਜਿਸ ਨਾਲ ਅਜਿਹੇ ਲੋਕਾਂ ਨੂੰ ਅੱਗੇ ਲਿਆਉਣ ਨਾਲ ਖਾਲਸਾ ਪੰਥ ਦੀ ਚੜਦੀ ਕਲ੍ਹਾਂ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਅੰਸੈਬਲੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ ਪੰਰਤੂ ਹਾਕਮ ਧਿਰ ਇੰਨ੍ਹਾਂ ਚੋਣਾਂ ਨੂੰ ਅੰਸੈਬਲੀ ਚੋਣਾਂ ਵਾਂਗ ਲੜਨ ਵੱਲ ਧਿਆਨ ਕੇਦਰਿਤ ਕਰ ਰਹੀ ਹੈ ਜੋ ਕਿ ਇੱਕ ਗਲਤ ਰੁਝਾਨ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਅੱਜ ਮੀਟਿੰਗ ਕਰਨ ਤੋ ਬਾਅਦ ਐਸ.ਡੀ.ਐਮ ਜ਼ੀਰਾ ਸ਼੍ਰ.ਮੁਕੰਦ ਸਿੰਘ ਸੰਧੂ ਨਾਲ ਵੀ ਮੁਲਾਕਤ ਕਰਕੇ ਉਨ੍ਹਾਂ ਪਾਸੋ ਹਲਕਾ ਜ਼ੀਰਾ ਸਬੰਧੀ ਵੋਟਰ ਲਿਸਟਾਂ ਅਤੇ ਹੋਰ ਜਾਣਕਾਰੀ ਹਾਸਿਲ ਕੀਤੀ ਪੰਰਤੂ ਅਜੇ ਤੱਕ ਲਿਸਟਾਂ ਨਾ ਪਹੁੰਚਣ ਦਾ ਕਾਰਨ ਦੱਸ ਕੇ ਐਸ.ਡੀ.ਐਮ ਸੰਧੂ ਨੇ ਸੋਮਵਾਰ ਤੱਕ ਲਿਸਟਾਂ ਮੁਹੱਈਆਂ ਕਰਵਾਉਣ ਲਈ ਭਰੋਸਾ ਦਿੱਤਾ ਹੈ। ਇਸ ਮੋਕੇ ‘ਤੇ ਹੋਰਨਾਂ ਤੋ ਇਲਾਵਾਂ ਫੈਡਰੇਸਨ ਦੇ ਸੀਨੀਅਰ ਆਗੂ ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ,ਗੁਰਭਾਗ ਸਿੰਘ ਮਰੂੜ ਐਗਜੈਕਟਿਵ ਮੈਂਬਰ ਏਕ ਨੂਰ ਖਾਲਸਾ ਫੋਜ਼ ਪੰਜਾਬ,ਗੁਰਮੁੱਖ ਸਿੰਘ ਸੰਧੂ,ਦਵਿੰਦਰ ਸਿੰਘ ਚੂਰੀਆ,ਸੁਖਚੈਨ ਸਿੰਘ ਸੰਤੂਵਾਲਾ,ਮਨਿੰਦਰ ਸਿੰਘ,ਜਸਪ੍ਰੀਤ ਸਿੰਘ,ਤਰਸੇਮ ਸਿੰਘ,ਲਖਵਿੰਦਰ ਸਿੰਘ,ਗੁਰਚਾਨਣ ਸਿੰਘ ਪ੍ਰਧਾਨ ਸਰਕਲ ਜ਼ੀਰਾ,ਗੁਰਚਰਨ ਸਿੰਘ ਟੁਰਨਾ,ਸੁਖਜਿੰਦਰ ਸਿੰਘ ਮਨਸੂਰਦੇਵਾ,ਦਰਸਨ ਸਿੰਘ ਘੋਲੀਆ ਪ੍ਰਧਾਨ ਅਕਾਲ ਸਹਾਇ ਸਿੱਖ ਜਥੇਬੰਦੀ ਪੰਜਾਬ,ਲਖਵਿੰਦਰ ਸਿੰਘ ਫਿਰੋਜਪੁਰ,ਗੁਰਸੇਵਕ ਸਿੰਘ,ਹਰਭਿੰਦਰ ਸਿੰਘ ਸੰਧੂ ਅਤੇ ਇਕਬਾਲ ਸਿੰਘ ਆਦਿ ਹਾਜ਼ਰ ਸਨ।
Related Topics: All India Sikh Students Federation (AISSF), Punjab Government, Shiromani Gurdwara Parbandhak Committee (SGPC)