ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ।ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋ ਰਹੀਆਂ ਲਗਾਤਾਰ ਘਟਨਾਵਾਂ ਅਤੇ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ 'ਤੇ ਪੁਲਿਸ ਜ਼ਬਰ ਦੇ ਮਸਲੇ ਨੇ ਕੌਮਾਂਤਰੀ ਸੰਸਥਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਵਿਦੇਸ਼

ਕੌਮਾਂਤਰੀ ਅਮਰੀਕੀ ਧਾਰਮਿਕ ਸੁਤੰਤਰਤਾ ਕਮਿਸ਼ਨ ਨੇ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਲਈ

By ਸਿੱਖ ਸਿਆਸਤ ਬਿਊਰੋ

October 26, 2015

ਕੈਲੀਫੋਰਨੀਆ (25 ਅਕਤੂਬਰ, 2015): ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ।ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋ ਰਹੀਆਂ ਲਗਾਤਾਰ ਘਟਨਾਵਾਂ ਅਤੇ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਪੁਲਿਸ ਜ਼ਬਰ ਦੇ ਮਸਲੇ ਨੇ ਕੌਮਾਂਤਰੀ ਸੰਸਥਾਵਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਅੱਜ ਕੌਮਾਂਤਰੀ ਧਾਰਮਿਕ ਸੁਤੰਤਰਤਾ ਬਾਰੇ ਅਮਰੀਕੀਕਮਿਸ਼ਨ(ਯੂ.ਐਸ.ਸੀ.ਆਈ.ਆਰ.ਐਫ.) ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਲਗਾਤਾਰ ਹੋ ਰਹੀ ਬੇਅਦਬੀ ਦੇ ਮੱਦੇਨਜ਼ਰ ਸਿੱਖਾਂ ਖਿਲਾਫ ਹਾਲ ‘ਚ ਹੋਈ ਹਿੰਸਾ ਬਾਰੇ ਜਾਣਕਾਰੀ ਲੈਣ ਲਈ ਮਨੁੱਖੀ ਅਧਿਕਾਰ ਸੰਸਥਾ ਨਾਲ ਮੀਟਿੰਗ ਕੀਤੀ ।

ਨਿਊਯਾਰਕ ਸਥਿਤ ਮਨੁੱਖੀ ਅਧਿਕਾਰ ਸੰਗਠਨ ਸਿਖਸ ਫਾਰ ਜਸਟਿਸ ਦੇ ਇਕ ਵਫਦ ਨੇ ਬੇਅਦਬੀ ਤੇ ਇਸ ਦੇ ਰੋਸ ਵਜੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨਿਆਂ ‘ਤੇ ਰਾਜ ਪੁਲਿਸ ਦੀ ਵਹਿਸ਼ੀਆਨਾ ਕਾਰਵਾਈ ਬਾਰੇ ਯੂ.ਐਸ.ਸੀ.ਆਈ.ਆਰ.ਐਫ. ਨੂੰ ਜਾਣੂ ਕਰਵਾਇਆ ।

ਐਸ.ਐਫ.ਜੇ. ਦੇ ਵਫਦ ਨੇ ਯੂ.ਐਸ.ਸੀ.ਆਈ.ਆਰ.ਐਫ. ਦੇ ਅਧਿਕਾਰੀਆਂ ਨਾਲ ਵਾਸ਼ਿੰਗਟਨ ਸਥਿਤ ਉਨ੍ਹਾਂ ਦੇ ਦਫਤਰ ਵਿਚ ਡੇਢ ਘੰਟਾ ਲੰਮੀ ਮੀਟਿੰਗ ਕੀਤੀ ਤੇ ਮੰਗ ਕੀਤੀ ਕਿ ਵਿਸ਼ਵ ਵਿਆਪੀ ਧਾਰਮਿਕ ਅਧਿਕਾਰਾਂ ਬਾਰੇ ਨਿਗਰਾਨੀ ਰੱਖਣ ਵਾਲੀ ਇਕ ਟੀਮ ਫੌਰੀ ਪੰਜਾਬ ਭੇਜੀ ਜਾਵੇ ਤੇ ਜਿਸ ਤੋਂ ਅੰਦਾਜਾ ਲਗ ਜਾਵੇਗਾ ਕਿ ਕਿਵੇਂ ਸਿੱਖਾਂ ਤੇ ਉਨਾਂ ਦੇ ਧਰਮ ਨੂੰ ਉਨਾਂ ਦੀ ਆਪਣੀ ਮਾਤਭੂਮੀ ‘ਤੇ ਯੋਜਨਾਬੱਧ ਤਰੀਕੇ ਨਾਲ ਜਬਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਬੀਤੇ ਦਿਨ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਯੂ.ਐਸ.ਸੀ.ਆਈ.ਆਰ.ਐਫ. ਦੇ ਡਿਪਟੀ ਡਾਇਰੈਕਟਰ ਪਾਲਿਸੀ ਐਾਡ ਰਿਸਰਚ ਡਵੀਟ ਐਨ ਬਸ਼ੀਰ ਨੇ ਕੀਤੀ ।

ਮੀਟਿੰਗ ਵਿਚ ਐਸ.ਐਫ.ਜੇ. ਨੇ ਇਕ ਰਿਪੋਰਟ ਪੇਸ਼ ਕੀਤੀ ਕਿ ਪੰਜਾਬ ਵਿਚ ਕਿਵੇਂ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।

ਯੂ.ਐਸ.ਸੀ.ਆਈ.ਆਰ.ਐਫ. ਨੂੰ ਦਿੱਤੀ ਰਿਪੋਰਟ ਵਿਚ ਬੀਤੀ 14 ਅਕਤੂਬਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਇਸ ਵਿਚ ਲਿਖਿਆ ਹੈ ਕਿ ਇਕ ਵਖਰਾ ਧਾਰਮਿਕ ਭਾਈਚਾਰਾ ਹੋਣ ਦੇ ਨਾਤੇ ਸਿੱਖਾਂ ਨੂੰ ਖੁਦਮੁਖਤਿਆਰੀ ਦਾ ਅਧਿਕਾਰ ਮਿਲਣਾ ਲਾਜ਼ਮੀ ਹੈ ਜਿਸ ਦੀ ਮੰਗ ਕਰਨ ਲਈ ਉਨ੍ਹਾਂ ਨੂੰ ਭਾਰਤ ਵਿਚ ਲਗਾਤਾਰ ਸਜ਼ਾ ਦਿੱਤੀ ਜਾ ਰਹੀ ਹੈ ।

ਇਸ ਸਬੰਧੀ ਦਲੀਲ ਦਿੰਦਿਆਂ ਐਸ.ਐਫ.ਜੇ. ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨੇ ਯੂ.ਐਸ.ਸੀ.ਆਈ.ਆਰ.ਐਫ. ਦਾ ਧਿਆਨ ਦਿਵਾਇਆ ਕਿ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਦੀ ਰਾਖੀ ਕਰਨ ਦਾ ਅਧਿਕਾਰ ਦੇਣ ਦੀ ਬਜਾਏ ਸਰਕਾਰ ਨੇ ਪੰਜਾਬ ਵਿਚ ਨੀਮ ਫੌਜੀ ਬਲ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਭਾਈਚਾਰੇ ਵਲੋਂ ਹੋਰ ਕੀਤੇ ਜਾਣ ਵਾਲੇ ਹੋਰ ਪ੍ਰਦਰਸ਼ਨਾਂ ਨੂੰ ਦਬਾਇਆ ਜਾ ਸਕੇ ।

ਪੰਨੂ ਨੇ ਅੱਗੇ ਕਿਹਾ ਕਿ ਹਿੰਸਾ ਦੀਆਂ ਤਾਜੀਆਂ ਘਟਨਾਵਾਂ ਸਿੱਖ ਭਾਈਚਾਰੇ ਖਿਲਾਫ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹਿੰਸਾ ਦੀ ਤਾਜਾ ਮਿਸਾਲ ਹੈ ਜਿਸ ਨਾਲ ਸਿੱਖ ਧਰਮ ਤੇ ਇਸ ਦੇ ਅਨੁਆਈ ਨੂੰ ਹੋਂਦ ਦਾ ਖਤਰਾ ਪੈਦਾ ਹੋ ਗਿਆ ਹੈ ।

ਪੰਜਾਬ ਵਿਚ ਕਮਿਸ਼ਨ ਦੇ ਦੌਰੇ ਦੀ ਸਖਤ ਲੋੜ ਬਾਰੇ ਜ਼ੋਰ ਦਿੰਦਿਆਂ ਐਸ.ਐਫ.ਜੇ. ਦੇ ਕੌਮਾਂਤਰੀ ਪਾਲਿਸੀ ਬਾਰੇ ਡਾਇਰੈਕਟਰ ਅਮਰਦੀਪ ਸਿੰਘ ਪੁਰੇਵਾਲ ਨੇ ਕਿਹਾ ਕਿ ਇਸ ਨਾਲ ਸਿੱਖਾਂ ਦੀ ਦਸ਼ਾ ਬਾਰੇ ਕਮਿਸ਼ਨ ਨੂੰ ਤੱਥਾਂ ਅਤੇ ਸਥਿਤੀ ਬਾਰੇ ਮੁਢਲੀ ਜਾਣਕਾਰੀ ਮਿਲ ਜਾਵੇਗੀ ਅਤੇ ਉਹ ਭਾਰਤ ਵੱਲ ਅਮਰੀਕੀ ਨੀਤੀ ਦਾ ਪ੍ਰਭਾਵ ਵਧਾਉਣ ਵਿਚ ਮਦਦਗਾਰ ਸਾਬਿਤ ਹੋਵੇਗੀ ।

ਯੂ.ਐਸ.ਸੀ.ਆਈ.ਆਰ.ਐਫ. ਇਕ ਆਜ਼ਾਦ, ਪੱਖਪਾਤ ਰਹਿਤ ਅਮਰੀਕੀ ਸੰਘੀ ਸਰਕਾਰੀ ਕਮਿਸ਼ਨ ਹੈ ਜੋ ਕਿ ਵਿਸ਼ਵ ਵਿਚ ਆਪਣੀ ਕਿਸਮ ਦਾ ਪਹਿਲਾ ਕਮਿਸ਼ਨ ਹੈ ਤੇ ਜੋ ਵਿਦੇਸ਼ਾਂ ਵਿਚ ਧਾਰਮਿਕ ਸੁਤੰਤਰਤਾ ਦੇ ਵਿਸ਼ਵ ਵਿਆਪੀ ਅਧਿਕਾਰ ਦੀ ਰਾਖੀ ਕਰਨ ਲਈ ਪ੍ਰਤੀਬੱਧ ਹੈ ।

ਯੂ.ਐਸ.ਸੀ.ਆਈ.ਆਰ.ਐਫ. ਧਾਰਮਿਕ ਸੁਤੰਤਰਤਾ ਦੀ ਉਲੰਘਣਾ ਦੇ ਹਾਲਾਤ ਤੇ ਤੱਥਾਂ ਦੀ ਸਮੀਖਿਆ ਕਰਦਾ ਹੈ ਤੇ ਇਸ ਬਾਰੇ ਅਮਰੀਕੀ ਰਾਸ਼ਟਰਪਤੀ, ਵਿਦੇਸ਼ ਮੰਤਰੀ ਅਤੇ ਕਾਂਗਰਸ ਨੂੰ ਨੀਤੀ ਸਬੰਧੀ ਸਿਫਾਰਿਸ਼ਾਂ ਕਰਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: