ਆਮ ਖਬਰਾਂ

ਲੁਧਿਆਣੇ ਦੇ ਬੁੱਢੇ ਦਰਿਆ ਦੇ ਪਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ ਵਿਸ਼ੇ ਤੇ ਗੋਸ਼ਟੀ

July 26, 2022 | By

ਚੰਡੀਗੜ੍ਹ – ਕਿਸੇ ਸਮੇਂ ਬੁੱਢਾ ਦਰਿਆ ਲੁਧਿਆਣੇ ਸ਼ਹਿਰ ਲਈ ਵਰਦਾਨ ਤੇ ਸਾਫ ਪਾਣੀ ਦਾ ਸੋਮਾ ਸੀ ਪਰ ਅੱਜ ਲੁਧਿਆਣੇ ਸ਼ਹਿਰ ਨੇ ਇਸ ਨੂੰ ਪੰਜਾਬ ਦੀ ਸੱਭਿਅਤਾ ਲਈ ਇਕ ਸਰਾਪ ਵਿਚ ਬਦਲ ਦਿੱਤਾ ਹੈ। ਸਰਕਾਰਾਂ, ਪ੍ਰਸ਼ਾਸਨ, ਸਿਆਸਤਦਾਨਾਂ, ਕਾਰਖਾਨਾ ਤੇ ਡੇਹਰੀ ਮਾਲਕਾਂ ਦੀ ਬੇਈਮਾਨੀ ਅਤੇ ਆਮ ਲੋਕਾਂ ਦੀ ਅਣਗਹਿਲੀ ਨੇ ਕਿਸੇ ਸਮੇਂ ਨਿਰਮਲ ਪਾਣੀ ਦਾ ਸੋਮਾ ਰਹੇ ਬੁੱਢਾ ਦਰਿਆ ਨੂੰ ਅੱਜ ਬਿਮਾਰੀਆਂ ਵੰਡਣ ਤੇ ਜਿੰਦਗੀ ਖੋਹਣ ਵਾਲੇ ਹਾਨੀਕਰਕ ਮਾਦੇ (ਡੈਡ-ਵਾਟਰ) ਨਾਲ ਨੱਕੋ-ਨੱਕ ਭਰੇ ਬੁੱਢੇ ਨਾਲੇ ਵਿਚ ਬਦਲ ਦਿੱਤਾ ਗਿਆ ਹੈ। ਸਤਲੁਜ ਦੇ ਹੀ ਹਿੱਸੇ ਬੁੱਢੇ ਦਰਿਆ ਨੂੰ ਸਾਫ ਤੇ ਪਰਦੂਸ਼ਣ ਮੁਕਤ ਕਰਨ ਦੀਆਂ ਗੱਲਾਂ ਦਹਾਕਿਆਂ ਤੋਂ ਹੋ ਰਹੀਆਂ ਹਨ ਪਰ ਹਾਲੀ ਤੱਕ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ ਸਗੋਂ ਹਾਲਾਤ ਬਦ ਤੋਂ ਬਦਤਰ ਹੀ ਹੋਏ ਹਨ।

May be an image of text that says "ਗੁਰਮੁਖਿ ਧਰਤੀ ਗੁਰਮੁਖਿ ਪਾਣੀ|| 1 ਵਾਤਾਵਰਣ ਸੰਭਾਲ ਗੋਸ਼ਟੀ ਲੁਧਿਆਣੇ ਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ? ਮਿਤੀ: 28 ਜੁਲਾਈ 2022 ਸਮਾਂ: 10:30 ਵਜੇ ਸਵੇਰੇ ਸਥਾਨ ਸਰਕਟ ਹਾਉਸ ਲੁਧਿਆਣਾ ਖੇਤੀਬਾੜੀ ਅਤੇ ਵਾਤਾਵਰਨ ਜਾਗਰੂਕਤਾ ਕੇਂਦਰ ਸੰਪਰਕ: 09056684184 www.aeunjab.com"

#ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ ਵੱਲੋਂ ਸੰਯੁਕਤ ਰਾਸ਼ਟਰ ਦੇ #ਕੁਦਰਤ_ਸੰਭਾਲ_ਦਿਹਾੜੇ ਮੌਕੇ 28 ਜੁਲਾਈ 2022 ਨੂੰ ਸਵੇਰੇ 10:30 ਵਜੇ ਸਰਕਟ ਹਾਉਸ ਲੁਧਿਆਣਾ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਇਸ ਵਿਸ਼ੇ ਉੱਤੇ ਵਿਚਾਰ ਕੀਤਾ ਜਾਵੇਗਾ ਕਿ “ਲੁਧਿਆਣੇ ਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ”।

ਇਹ ਵਿਚਾਰ-ਚਰਚਾ ਲਈ ਪੰਜਾਬ ਵਿਚ ਸੱਤਾਧਾਰੀ ਰਹੀਆਂ ਸਿਆਸੀ ਧਿਰਾਂ ਦੇ ਨੁਮਾਇੰਦਿਆਂ, ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੁਧਿਆਣੇ ਵਿਚ ਸਰਗਰਮ ਸਮਾਜਿਕ ਧਿਰ ਦੇ ਨੁਮਾਇੰਦਿਆਂ ਨੂੰ ਆਪਣੇ ਪੱਖ ਰੱਖਣ ਲਈ ਸੱਦਾ ਦਿੱਤਾ ਗਿਆ ਹੈ। ਸਮੂਹ ਪੰਜਾਬ ਦਰਦੀਆਂ ਨੂੰ ਇਹ ਸਮਾਗਮ ਵਿਚ ਪਹੁੰਚ ਕੇ ਬੁਲਾਰਿਆਂ ਦੇ ਵਿਚਾਰ ਸੁਣਨ ਦਾ ਖੁੱਲ੍ਹਾ ਸੱਦਾ ਹੈ। ਆਓ ਰਲ-ਮਿਲ ਕੇ ਵਿਚਾਰ ਕਰੀਏ ਕਿ ਹੁਣ ਸਰਾਪ ਬਣ ਚੁੱਕੇ ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,