ਨਵੀਂ ਦਿੱਲੀ: ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਹਰੀ ਨਗਰ ਵਿਖੇ ਪੋਲੀਟੈਕਨਿਕ ਇੰਸਟੀਚਿਊਟ ਅਤੇ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੌਜੀ ਬੰਦ ਹੋਣ ਤੋਂ ਬਾਅਦ ਕੀਤੇ ਧਰਨਾ ਪ੍ਰਦਰਸ਼ਨ ਸਮੇਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਇਨ੍ਹਾਂ ਇੰਸਟੀਟਿਊਟਾਂ ਦੇ ਬੰਦ ਹੋਣ ਕਾਰਣ ਦਿਲੀ ਦੀਆਂ ਸੰਗਤਾਂ ਵਿਚ ਭਾਰੀ ਰੋਸ ਦੇਖਿਆ ਗਿਆ ਹੈ। ਜਿਸ ਦੇ ਚਲਦੇ ਖਰਾਬ ਮੌਸਮ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਸੰਗਤਾਂ ਇਸ ਧਰਨੇ ਵਿਚ ਸ਼ਾਮਿਲ ਹੋਈਆਂ।
ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਨੇ ਬਾਦਲ ਪਰਿਵਾਰ ਦੇ ਇਸ਼ਾਰੇ ‘ਤੇ ਇੰਜੀਨੀਰਿੰਗ ਕਾਲਜ ਦਾ ਚੇਅਰਮੈਨ ਅਵਤਾਰ ਸਿੰਘ ਹਿੱਤ ਨੂੰ ਥਾਪਿਆ ਤੇ ਪੋਲੀਟੈਕਨਿਕ ਇੰਸਟੀਚਿਊਟ ਦਾ ਚੇਅਰਮੈਨ ਉਸ ਦੇ ਜਵਾਈ ਨੂੰ ਬਣਾ ਦਿ¤ਤਾ। ਇਨ੍ਹਾ ਦੋਨਾਂ ਸਹੁਰਾ-ਜਵਾਈ ਤੇ ਮਨਜੀਤ ਸਿੰਘ ਜੀ.ਕੇ. ਨੇ ਮਿਲ ਕੇ ਅਜਿਹੀਆਂ ਗਲਤ ਨੀਤੀਆਂ ਇਖਤਿਆਰ ਕੀਤੀਆਂ ਕਿ ਆਖਰਕਾਰ ਇਹ ਦੋਵੇਂ ਅਦਾਰੇ ਬੰਦ ਹੋ ਗਏ। ੳੁਨ੍ਹਾਂ ਨੇ ਕਿਹਾ ਕਿ ਇਨ੍ਹਾਂ ਇੰਸਟੀਟਿਊਟਾਂ ਦੇ ਬੰਦ ਹੋਣ ਨਾਲ ਵਰ੍ਹਿਆਂ ਤੋਂ ਸਿਖ ਬਚਿਆਂ ਨੂੰ ਜੋ ਪਹਿਲ ਦੇ ਆਧਾਰ ‘ਤੇ ਦਾਖਲੇ ਮਿਲ ਰਹੇ ਸਨ ੳੁਨ੍ਹਾਂ ਅਧਿਕਾਰਾਂ ਤੋਂ ਸਿ¤ਖ ਬ¤ਚਿਆਂ ਨੂੰ ਪੂਰੀ ਤਰ੍ਹਾਂ ਵਾਂਝਿਆਂ ਕਰ ਦਿਤਾ ਗਿਆ ਹੈ।
ਸਰਨਾ ਨੇ ਕਿਹਾ ਕਿ ਬਾਦਲ ਦਲ ਦੇ ਅਹੁਦੇਦਾਰਾਂ ਵਲੋਂ ਕੇਂਦਰੀ ਮੰਤਰੀ ਦੇ ਘਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ ਮਨਜੀਤ ਸਿੰਘ ਜੀ.ਕੇ. ਸੰਗਤਾਂ ਦਾ ਧਿਆਨ ਇਸ ਮੁਦੇ ਦੀ ਅਸਲੀਅਤ ਤੋਂ ਹਟਾੳੁਣਾ ਚਾਹੁੰਦੇ ਹਨ।
ਸਰਨਾ ਨੇ ਕਿਹਾ ਕਿ ਬਾਦਲ ਦਲ ਭਾਜਪਾ ਦੀ ਕੇਂਦਰੀ ਸਰਕਾਰ ਨਾਲ ਭਾਈਵਾਲ ਹੈ ਤੇ ਬਾਦਲ ਦੀ ਨੂੰਹ ਕੇਂਦਰੀ ਮੰਤਰੀ ਹੈ ਤੇ ੳੁਸਦੇ ਹੁੰਦਿਆਂ ਵੀ ਜੇਕਰ ਮਨਜੀਤ ਸਿੰਘ ਜੀ.ਕੇ. ਤੇ ਬਾਦਲ ਦਲ ਦੇ ਕਾਰਕੂਨਾਂ ਨੂੰ ਮਨੁੱਖੀ ਵਸੀਲਿਆਂ ਦੇ ਮੰਤਰੀ ਦੇ ਖਿਲਾਫ ਘਟਗਿਣਤੀ ਵਿਦਿਅਕ ਅਦਾਰਿਆਂ ਨਾਲ ਭੇਦਭਾਵ ਨੂੰ ਲੈ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤਾਂ ਬਾਦਲ ਦਲ ਕਿਸ ਬਿਨਾਹ ਤੇ ਭਾਜਪਾ ਨਾਲ ਭਾਈਵਾਲੀ ਨਿਭਾ ਰਿਹਾ ਹੈ। ਜੋ ਸਰਕਾਰ ਖੁਲ੍ਹੇ ਤੌਰ ‘ਤੇ ਸਿਖ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਬੰਦ ਕਰਵਾ ਰਹੀ ਹੈ।
ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਅਤੇ ਇਨ੍ਹਾਂ ਦੀ ਪਾਰਟੀ ਬਾਦਲ ਦਲ ਹਮੇਸ਼ਾਂ ਹੀ ਪੰਥ ਅਤੇ ਕੌਮ ਦੇ ਮਸਲਿਆਂ ਤੋਂ ਸਿਖ ਸੰਗਤਾਂ ਦਾ ਧਿਆਨ ਹਟਾੳੁਣ ਲਈ ਆਡੰਬਰ ਕਰਦੇ ਆ ਰਹੇ ਹਨ ਪਰੰਤੂ ਅਜ ਦਾ ਸਿਖ ਸੁਚੇਤ ਹੈ ੳੁਹ ਇਨ੍ਹਾਂ ਦੇ ਘੜੀਆਲੀ ਅੱਥਰੂਆਂ ਤੇ ਬੇਲੋੜੇ ਪ੍ਰਦਰਸ਼ਨਾਂ ਤੋਂ ਪ੍ਰਭਾਵਤ ਹੋਣ ਵਾਲਾ ਨਹੀਂ ਹੈ। ਸਿਖ ਸੰਗਤਾਂ ਦੇ ਸਾਹਮਣੇ ਇਨ੍ਹਾਂ ਦੇ ਆਰ.ਐਸ.ਐਸ. ਦੇ ਏਜੰਡੇ ਨੂੰ ਪੂਰਾ ਕਰਨ ਵਾਲੇ ਸਿਖ ਵਿਰੋਧੀ ਚਿਹਰੇ ਨੰਗੇ ਹੋ ਚੁਕੇ ਹਨ ਤੇ ਸੰਗਤਾਂ ਸਮਾਂ ਆੳੁਣ ‘ਤੇ ਇਨ੍ਹਾਂ ਦੀਆਂ ਕਾਰਗੁਜ਼ਾਰੀਆਂ ਦਾ ਮਾਕੂਲ ਜਵਾਬ ਦੇਣਗੀਆਂ।