ਨਵੀ ਦਿੱਲੀ: ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ (ਜਰਮਨੀ) ਵਿਚ ਹੋਏ ਬੰਬ ਧਮਾਕੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੀ ਧਾਰਮਿਕ ਭਾਵਨਾ ਨੂੰ ਭਾਰੀ ਠੇਸ ਪੁੱਜੀ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਬੰਬ ਧਮਾਕਾ ਹੋਣ ਨਾਲ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਹੋਰ ਸੰਗਤਾਂ ਜ਼ਖਮੀ ਹੋਈਆਂ ਹਨ ਜਿਹਨਾਂ ਨੂੰ ਜ਼ੇਰੇ ਇਲਾਜ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਿੱਖਾਂ ਨੇ ਜਰਮਨੀ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ ਅਤੇ ਸਿੱਖ ਧਰਮ ਦਾ ਸੰਕਲਪ ਹੀ ‘‘ਨਾ ਕੋਈ ਬੈਰੀ ਨਾ ਬੇਗਾਨਾ ਵਾਲਾ’’ ਹੈ ਪਰ ਗੁਰੂਦੁਆਰੇ ‘ਤੇ ਬੰਬ ਨਾਲ ਹਮਲੇ ਨੇ ਜਿਥੇ ਸਿੱਖਾਂ ਵਿੱਚ ਰੋਸ ਪੈਦਾ ਕੀਤਾ ਹੈ ਉਥੇ ਹੈਰਾਨਗੀ ਵੀ ਹੋਈ ਹੈ ਕਿ ਸਿੱਖਾਂ ਦੇ ਹਮਲਾ ਕਿਉ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋ ਲੈ ਕੇ ਸਾਰੀ ਦੁਨੀਆ ਦੇ ਸਿੱਖ ਧਾਰਮਿਕ ਅਸਥਾਨਾਂ ‘ਤੇ ਹਰ ਰੋਜ਼ ਮਨੁੱਖਤਾ ਦੀ ਭਲਾਈ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਮਨਾਵਤਾ ਨੂੰ ਇੱਕੋ ਸੰਦੇਸ਼ ਦਿੰਦਿਆ ਮਾਨਸ ਕੀ ਜਾਤ ਸਭੈ ਏਕੋ ਪਹਿਨਚਾਨਬੋ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਗੁਰੂ ਕਾ ¦ਗਰ ਵੀ ਅਤੁੱਟ ਵਰਤਾਇਆ ਜਾਂਦਾ ਹੈ।
ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਜਦੋਂ ਵੀ ਦੁਨੀਆ ਭਰ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਕੋਈ ਵੀ ਸਮਾਜਿਕ ਔਂਕੜ ਜਾਂ ਕੁਦਰਤੀ ਆਫਤ ਆਉਦੀ ਹੈ ਤਾਂ ਸਿੱਖਾਂ ਨੇ ਜਾਤ ਪਾਤ ਭੁਲਾ ਕੇ ਅਤੇ ਨਿਰਸਵਾਰਥ ਹੋ ਕੇ ਮਨੁੱਖਤਾ ਦੀ ਸੇਵਾ ਕੀਤੀ ਹੈ ਜਿਸ ਦੀ ਮੂੰਹ ਬੋਲਦੀ ਤਸਵੀਰ ਅੱਜ ਵੀ ਸੀਰੀਆ ਦੇ ਬਾਰਡਰ ‘ਤੇ ਰਫਿਊਜੀਆ ਦੇ ਲਈ ਸਿਰਫ ਲੰਗਰ ਹੀ ਨਹੀ ਸਗੋ ਆਰਜ਼ੀ ਤੌਰ ਤੇ ਰਹਿਣ ਲਈ ਤੰਬੂ ਤੇ ਪਾਖਾਨੇ ਬਣਾ ਕੇ ਇੱਕ ਸਿੱਖ ਸੰਸਥਾ ਵੱਲੋ ਦਿੱਤੇ ਜਾ ਰਹੇ ਹਨ। ਉਨ•ਾਂ ਜਰਮਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਘੋਖ ਪੜਤਾਲ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿ¤ਤੀ ਜਾਵੇ ਅਤੇ ਉਥੋਂ ਦੇ ਗੁਰਦੁਆਰਾ ਸਾਹਿਬਾਨ ਦੀ ਸੁਰ¤ਖਿਆ ਨੂੰ ਯਕੀਨੀ ਬਣਾਇਆ ਜਾਵੇ।