ਅੰਮ੍ਰਿਤਸਰ: ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ੩੦੦ ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਅੱਜ ੨੨ ਅਪ੍ਰੈਲ ਨੂੰ ਸਵੇਰੇ ਆਰੰਭ ਹੋ ਕੇ ੨੬ ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਸੰਪੰਨ ਹੋਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਤੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਹ ਨਗਰ ਕੀਰਤਨ ਪੰਜ ਦਿਨਾਂ ਵਿਚ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਆਪਣੇ ਅੰਤਮ ਪੜਾਅ ਤੇ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ੨੨ ਅਪ੍ਰੈਲ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਣ ਉਪਰੰਤ ਨਗਰ ਕੀਰਤਨ ਅਕਾਲੀ ਫੂਲਾ ਸਿੰਘ ਬੁਰਜ, ਮੁਕਬੂਲ ਪੁਰਾ ਚੌਕ, ਜੰਡਿਆਲਾ, ਖਲਚੀਆ, ਬਿਆਸ, ਕਰਤਾਰਪੁਰ, ਬਿਧੀਪੁਰ ਲਿਧੜਾਂ, ਮਕਸੂਦਾ, ਚੁਗਿੱਟੀ, ਜਲੰਧਰ, ਰਾਮਾ ਮੰਡੀ, ਫਗਵਾੜਾ, ਬੰਗਾ, ਗੜ੍ਹਸ਼ੰਕਰ, ਕੁੱਕੜਮਾਜਰਾ, ਰੁੜਕੀ, ਪੋਜੇਵਾਲਾ, ਕਾਨ੍ਹਪੁਰ ਖੂਹੀ ਤੋਂ ਹੁੰਦਾ ਹੋਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਕਰੇਗਾ।
੨੩ ਅਪ੍ਰੈਲ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋ ਕੇ ਸ੍ਰੀ ਕੀਰਤਪੁਰ ਸਾਹਿਬ, ਘਨੋਲੀ, ਰੋਪੜ, ਰੰਗੀਨਪੁਰ, ਸ਼ਾਲਾਪੁਰ, ਡੁੰਗਰੀ, ਕੋਟਲੀ, ਗੁਦਰਾਮਪੁਰ ਕਲਾ, ਸੱਲੋਮਾਜਰਾ, ਚਮਕੌਰ ਸਾਹਿਬ, ਰੁੜਕੀ, ਸਹਾਰਾਨਾ ਮੁਰਿੰਡਾ, ਡੂਬਛੇੜੀ, ਕਰੀਮਪੁਰ, ਬੰਸੀ ਪਠਾਣਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇਗਾ।
੨੪ ਅਪ੍ਰੈਲ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਮਾਧੋਪੁਰ, ਜਖਵਾਲੀ, ਮਾਲਾਹੇੜੀ, ਕਸਿਆਣਾ, ਬਾਰਨ, ਹੁਸਨਪੁਰਾ, ਤ੍ਰਿਪੜੀ ਤੋਂ ਹੋ ਕੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਵਿਖੇ ਕਰੇਗਾ।
ਸ. ਬੇਦੀ ਨੇ ਦੱਸਿਆ ਕਿ ੨੫ ਅਪ੍ਰੈਲ ਨੂੰ ਪਟਿਆਲਾ ਤੋਂ ਆਰੰਭ ਹੋ ਕੇ ਬਹਾਦਰਗੜ੍ਹ, ਢੀਡਸਾ, ਰਾਜਪੁਰਾ ਬਾਈਪਾਸ, ਟੋਲਬੇਰੀਅਰ, ਗੁ: ਮੰਜੀ ਸਾਹਿਬ ਅੰਬਾਲਾ, ਅੰਬਾਲਾ ਕੈਟ, ਸ਼ਾਹਪੁਰ, ਸ਼ਾਹਬਾਦ ਮਾਰਕੰਡਾ, ਪਿੱਪਲੀ ਤੋਂ ਹੁੰਦਾ ਹੋਇਆ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕੇਸ਼ਤਰ ਹਰਿਆਣਾ ਵਿਖੇ ਰਾਤ ਠਹਿਰੇਗਾ।
ਅਗਲੇ ਦਿਨ ੨੬ ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕੇਸ਼ਤਰ ਤੋਂ ਆਰੰਭ ਹੋ ਕੇ ਕਰਨਾਲ, ਪਾਣੀਪਤ, ਸੋਨੀਪਤ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਸੰਪੰਨ ਹੋਵੇਗਾ।