ਸਿੱਖ ਖਬਰਾਂ

“ਗੁਰੂ ਬਿੰਬ ਦੀ ਫਿਲਮੀ ਪੇਸ਼ਕਾਰ ਅਤੇ ਸਿੱਖ ਸਿਧਾਂਤ” ਵਿਸ਼ੇ ਤੇ ਸੰਗਰੂਰ ਵਿਖੇ ਚਰਚਾ 28 ਜੁਲਾਈ ਨੂੰ

By ਸਿੱਖ ਸਿਆਸਤ ਬਿਊਰੋ

July 27, 2019

ਸੰਗਰੂਰ: ਸ਼ਬਦ ਗੁਰੂ ਦੇ ਸਿਧਾਂਤ ਦੇ ਹੁੰਦਿਆਂ ਹੋਇਆਂ ਵੀ ਸਿੱਖ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਤਸਵੀਰਾਂ ਨੂੰ ਮਿਲੀ ਮਾਨਤਾ ਮਾਨਤਾ ਬਾਅਦ ਹੁਣ ਗੁਰੂ ਬਿੰਬ ਨੂੰ ਪ੍ਰਸ਼ਾਵੇਂਕਾਰੀ ਜਾਂ ਫਿਲਮਾਂ ਰਾਹੀਂ ਚਿਤਰਤ ਕਰਨ ਦਾ ਰੁਝਾਨ ਉੱਠ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚਾਰ ਸਾਹਿਬਜ਼ਾਦੇ ਨਾਮੀ ਕਾਰਟੂਨ-ਐਨੀਮੇਸ਼ਨ ਫਿਲਮ ਨੂੰ ਸਿੱਖੀ ਸਿਧਾਂਤ ਦੀ ਅਣਦੇਖੀ ਕਰ ਕੇ ਮਾਨਤਾ ਦੇਣ ਤੋਂ ਬਾਅਦ ਇਸ ਰੁਝਾਨ ਵਿਚ ਵਾਧਾ ਹੋ ਰਿਹਾ ਹੈ।  ਦੂਜੇ ਬੰਨੇ ਸਿੱਖ ਸੰਗਤਾਂ ਦਾ ਇਕ ਵੱਡਾ ਹਿੱਸਾ ਗੁਰੂ ਬਿੰਬ ਦੀ ਫਿਲਮੀ ਪੇਸ਼ਕਾਰੀ ਦਾ ਵਿਰੋਧ ਵੀ ਕਰ ਰਿਹਾ ਹੈ ਅਤੇ ਨਾਨਕ ਸ਼ਾਹ ਫਕੀਰ, ਦਾਸਤਾਨ-ਏ-ਮੀਰੀ-ਪੀਰੀ ਅਤੇ ਮਦਰਹੁੱਡ ਨਾਮੀ ਫ਼ਿਲਮਾਂ ਦਾ ਵਿਰੋਧ ਇਸ ਮਾਮਲੇ ਚ ਜ਼ਿਕਰਯੋਗ ਹੈ।

ਗੁਰੂ ਬਿੰਬ ਦੀ ਫ਼ਿਲਮੀ ਪੇਸ਼ਕਾਰੀ ਦੇ ਮਸਲੇ ਨੂੰ ਸਿੱਖ ਸਿਧਾਂਤ ਦੀ ਰੌਸ਼ਨੀ ‘ਚ ਵਿਚਾਰਨ ਲਈ ਸੰਵਾਦ ਵਲੋਂ ਇਕ ਵਿਚਾਰ-ਚਰਚਾ 28 ਜੁਲਾਈ, 2019 ਦਿਨ ਐਤਵਾਰ ਨੂੰ ਰੱਖੀ ਗਈ ਹੈ।

ਇਹ ਵਿਚਾਰ-ਚਰਚਾ ਗੁਰਦੁਆਰਾ ਸਿੰਘ ਸਭਾ, ਨੇੜੇ ਬੱਸ ਅੱਡਾ, ਸੰਗਰੂਰ ਵਿਖੇ ਸਵੇਰੇ 10:30 ਵਜੇ ਸ਼ੁਰੂ ਹੋਵੇਗੀ।

ਇਸ ਮੌਕੇ ਡਾ. ਸੇਵਕ ਸਿੰਘ, ਸ. ਅਜੈ ਪਾਲ ਸਿੰਘ ਬਰਾੜ, ਸ. ਸੰਦੀਪ ਸਿੰਘ ਤੇਜਾ ਅਤੇ ਸ. ਸਟਾਲਿਨਵੀਰ ਸਿੰਘ ਉਕਤ ਮਾਮਲੇ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਇਸ ਵਿਚ ਸਮਾਗਮ ਵਿਚ ਪਹੁੰਚਣ ਲਈ ਸੰਵਾਦ ਵਲੋਂ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: