ਬਰੇਸ਼ੀਆ , ਇਟਲੀ (5 ਮਾਰਚ, 2015): ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿੱਚ 1921 ਨੂੰ ਵਾਪਰੇ ਅਤਿ ਦੂਖਦਾਈ ਸਾਕਾ ਨਨਕਾਣਾ ਸਾਹਿਬ ਦੀ ਯਾਦ ਵਿੱਚ ਬਰੇਸ਼ੀਆ ਦੇ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ ਵਿਖੇ ਵਿਸ਼ੇਸ਼ ਸਮਾਗਮ ਕੀਤਾ ਗਿਆ।
ਇਸ ਮੌਕੇ ਸ: ਪਰਮਜੀਤ ਸਿੰਘ ਢਿੱਲੋਂ ਦੇ ਸਮੂਹ ਪਰਿਵਾਰ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਗਰੋਂ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਨ੍ਹਾਂ ਵਿਚ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਵੱਲੋਂ ਕੀਤੀ ਗਈ। ਉੱਘੇ ਕਥਾਵਾਚਕ ਭਾਈ ਰਣਵੀਰ ਸਿੰਘ ਯੂ. ਕੇ. ਵਾਲਿਆਂ ਨੇ ਸੰਗਤਾਂ ਨੂੰ ਕਥਾ ਰਾਹੀਂ ਸਾਕਾ ਨਨਕਾਣਾ ਸਾਹਿਬ ਬਾਰੇ ਚਾਨਣਾ ਪਾਇਆ।
ਇਸ ਮੌਕੇ ‘ਤੇ ਸਿੱਖ ਚੈਨਲ, ਇੰਗਲੈਂਡ ਦੇ ਸੀ. ਈ. ਓ. ਸ: ਗੁਰਦੀਪ ਸਿੰਘ ਅਤੇ ਯੂਰਪ ਇੰਚਾਰਜ ਸ: ਮਨਜੀਤ ਸਿੰਘ ਫਰਾਂਸ ਵਿਸ਼ੇਸ਼ ਤੌਰ ‘ਤੇ ਸੰਗਤਾਂ ਦੇ ਰੂਬਰੂ ਹੋਏ ਅਤੇ ਉਨ੍ਹਾਂ ਇੰਗਲੈਂਡ ਅਤੇ ਯੂਰਪ ਵਿਚ ਸਿੱਖ ਕੌਮ ਪ੍ਰਤੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪ੍ਰਬੰਧਕ ਕਮੇਟੀ ਵੱਲੋਂ ਭਾਈ ਮਲਕੀਤ ਸਿੰਘ ਬੂਰੇ ਜੱਟਾਂ, ਭਾਈ ਕਮਲਜੀਤ ਸਿੰਘ ਮੱਲ੍ਹੀ, ਭਾਈ ਲਾਲ ਸਿੰਘ ਸੁਰਤਾਪੁਰ, ਸੰਤੋਖ ਸਿੰਘ ਲਾਂਬੜਾ, ਦੇਵ ਸਿੰਘ ਰਹੀਮਪੁਰ, ਪਰਮਜੀਤ ਸਿੰਘ ਢਿੱਲੋਂ, ਰਣਜੀਤ ਸਿੰਘ, ਹਰਦੇਵ ਸਿੰਘ ਗਰੇਵਾਲ, ਰਣਜੀਤ ਸਿੰਘ ਗਿਲਜੀਆਂ, ਭਾਈ ਜਗਦੇਵ ਸਿੰਘ ਬਾਜਵਾ, ਪ੍ਰਿਤਪਾਲ ਸਿੰਘ ਸ਼ੇਰਗੜ੍ਹ, ਗੁਰਿੰਦਰ ਸਿੰਘ ਢੀਂਡਸਾ, ਬਲਵਿੰਦਰ ਸਿੰਘ ਚੱਠਾ, ਬਲਜੀਤ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ ਅਤੇ ਮੇਜਰ ਸਿੰਘ ਖੱਖ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।