ਚੋਣਵੀਆਂ ਵੀਡੀਓ

ਯੋਗਾ ਦਿਹਾੜੇ ਦੇ ਥਾਂ, ਸਿੱਖ 21 ਜੂਨ ਨੂੰ ‘ਗੱਤਕਾ ਦਿਹਾੜਾ’ ਮਨਾਉਣ: ਮਾਨ ਦਲ

By ਸਿੱਖ ਸਿਆਸਤ ਬਿਊਰੋ

June 15, 2017

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਬੁੱਧਵਾਰ (14 ਜੂਨ) ਪ੍ਰੈਸ ਬਿਆਨ ਜਾਰੀ ਕਰਕੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ 21 ਜੂਨ ਵਾਲੇ ਦਿਨ ਆਪੋ-ਆਪਣੇ ਇਲਾਕਿਆਂ ਵਿਚ ‘ਗੱਤਕਾ ਦਿਹਾੜਾ’ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਵਾਲੀ ਗੱਲ ਹੈ ਕਿ ਹਾਲ ਹੀ ਵਿਚ ਮੋਹਾਲੀ, ਨਵਾਂ ਸ਼ਹਿਰ, ਹੁਸ਼ਿਆਰਪੁਰ ਆਦਿ ਥਾਵਾਂ ‘ਤੇ ਸਿੱਖਾਂ ਉਤੇ ਝੂਠੇ ਕੇਸ ਪਾਕੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਸ. ਮਾਨ ਨੇ ਕਿਹਾ ਕਿ ਭਾਰਤੀ ਹਾਕਮ ਭਾਰਤੀ ਉਪਮਹਾਂਦੀਪ ‘ਚ ਵੱਸਣ ਵਾਲੀਆਂ ਸਿੱਖਾਂ ਸਣੇ ਹੋਰ ਘੱਟ ਗਿਣਤੀ ਕੌਮਾਂ ਨੂੰ ਹਿੰਦੂ ਧਰਮ ਵਿਚ ਜਜ਼ਬ ਕਰਨ ਲਈ ਸਮੇਂ-ਸਮੇਂ ‘ਤੇ ਘੱਟਗਿਣਤੀ ਮਾਰੂ ਵਿਉਂਤਾਂ ਬਣਾਉਂਦੇ ਰਹਿੰਦੇ ਹਨ। ਸ. ਮਾਨ ਨੇ ਕਿਹਾ ਕਿ ਯੋਗਾ ਦਿਹਾੜਾ ਮਨਾਉਣ ਦੀ ਸਾਜ਼ਿਸ਼ ਵੀ ਉਸੇ ਹਿੰਦੂਤਵ ਪ੍ਰੋਗਰਾਮ ਦਾ ਹਿੱਸਾ ਹੈ। ਇਸੇ ਲਈ ਅਸੀਂ ਹਰ ਸਾਲ 21 ਜੂਨ ਨੂੰ ਸਿੱਖ ਮਾਰਸ਼ਲ ਆਰਟ ‘ਗੱਤਕੇ’ ਨੂੰ ਕੌਮਾਂਤਰੀ ਪੱਧਰ ‘ਤੇ ਪਹੁੰਚਾਉਣ ਦੀ ਸੋਚ ਅਧੀਨ ‘ਗੱਤਕਾ ਦਿਹਾੜਾ’ ਮਨਾਉਣਾ ਸ਼ੁਰੂ ਕੀਤਾ ਹੈ। ਇਸੇ ਮੰਤਵ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹੋਰ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਹਿੰਦੂਵਾਦੀ ਪ੍ਰੋਗਰਾਮ ਨੂੰ ਪ੍ਰਵਾਨ ਨਾ ਕਰਨ।

ਸਬੰਧਤ ਵੀਡੀਓ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: